ਛੱਤੀਸਗੜ੍ਹ ਚੋਣਾਂ : ਵੋਟਰਾਂ ''ਚ ਭਾਰੀ ਉਤਸ਼ਾਹ, ਪੋਲਿੰਗ ਬੂਥ ਬਣੇ ਖਿੱਚ ਦਾ ਕੇਂਦਰ

11/12/2018 11:06:50 AM

ਰਾਏਪੁਰ— ਛੱਤੀਸਗੜ੍ਹ 'ਚ ਸੋਮਵਾਰ ਭਾਵ ਅੱਜ 8 ਨਕਸਲ ਪ੍ਰਭਾਵਿਤ ਜ਼ਿਲਿਆਂ ਦੀਆਂ 18 ਵਿਧਾਨ ਸਭਾ ਸੀਟਾਂ 'ਤੇ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਪਹਿਲੇ ਗੇੜ ਦੀ ਵੋਟਿੰਗ 'ਚ ਕਰੀਬ 31 ਲੱਖ 80 ਹਜ਼ਾਰ ਵੋਟਰ ਹਨ। ਇਸ ਵਿਚੋਂ ਲੱਗਭਗ 16 ਲੱਖ ਮਹਿਲਾ ਵੋਟਰ ਹਨ। ਵੋਟਿੰਗ ਲਈ ਕੁੱਲ 4,336 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਪਾਉਣ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। 

PunjabKesari


ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਛੱਤੀਸਗੜ੍ਹ ਦੇ ਦੋਰਨਾਪਾਲ ਸਥਿਤ ਇਕ ਪੋਲਿੰਗ ਬੂਥ 'ਚ ਵੋਟਿੰਗ ਕਰਨ ਲਈ 100 ਸਾਲ ਦੀ ਬਜ਼ੁਰਗ ਔਰਤ ਪਹੁੰਚੀ। ਨਾ ਸਿਰਫ ਬਜ਼ੁਰਗ ਸਗੋਂ ਕਿ ਦਿਵਯਾਂਗ ਵੀ ਪੋਲਿੰਗ ਬੂਥ 'ਤੇ ਉਤਸ਼ਾਹ ਨਾਲ ਵੋਟ ਪਾਉਂਦੇ ਨਜ਼ਰ ਆਏ।

PunjabKesari

ਚੋਣ ਕਮਿਸ਼ਨ ਨੇ ਔਰਤਾਂ ਲਈ ਖਾਸ ਬੂਥ ਬਣਾਏ ਹਨ, ਜਿਨ੍ਹਾਂ ਨੂੰ 'ਸੰਗਵਾਰੀ' ਨਾਂ ਦਿੱਤਾ ਗਿਆ ਹੈ। ਇੱਥੇ ਜ਼ਿਆਦਾਤਰ ਸਟਾਫ ਔਰਤਾਂ ਹਨ।

PunjabKesari

ਸ਼ਾਂਤੀਪੂਰਨ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ 1 ਲੱਖ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਵੋਟਰਾਂ ਦਾ ਉਤਸ਼ਾਹ ਵਧਾਉਣ ਲਈ ਪੋਲਿੰਗ ਬੂਥਾਂ ਨੂੰ ਵੀ ਸਜਾਇਆ ਗਿਆ ਹੈ। ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ।

PunjabKesari


Related News