ਨੌਜਵਾਨ ਨੂੰ ਥੱਪੜ ਮਾਰਨ ਵਾਲੇ ਕਲੈਕਟਰ ਵਿਰੁੱਧ ਵੱਡੀ ਕਾਰਵਾਈ, CM ਭੂਪੇਸ਼ ਨੇ ਦਿੱਤੇ ਤੁਰੰਤ ਹਟਾਉਣ ਦੇ ਆਦੇਸ਼

Sunday, May 23, 2021 - 12:06 PM (IST)

ਰਾਏਪੁਰ- ਛੱਤੀਸਗੜ੍ਹ ਦੇ ਸਰਗੁਜਾ ਡਿਵੀਜ਼ਨ ਦੇ ਸੂਰਜਪੁਰ ਜ਼ਿਲ੍ਹੇ ਦੇ ਕਲੈਕਟਰ ਰਣਵੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਉਹੀ ਕਲੈਕਟਰ ਹਨ, ਜਿਨ੍ਹਾਂ ਨੇ ਲਾਕਡਾਊਨ ਦੌਰਾਨ ਦਵਾਈ ਲੈਣ ਨਿਕਲੇ ਇਕ ਨੌਜਵਾਨ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ 'ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੀ ਜਗ੍ਹਾ ਆਈ.ਏ.ਐੱਸ. ਗੌਰਵ ਕੁਮਾਰ ਸਿੰਘ ਨੂੰ ਨਵਾਂ ਜ਼ਿਲ੍ਹਾ ਅਧਿਕਾਰੀ ਬਣਾਇਆ ਗਿਆ ਹੈ। ਬਘੇਲ ਨੇ ਟਵੀਟ ਕੀਤਾ,''ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸੂਰਜਪੁਰ ਕਲੈਕਟਰ ਰਣਬੀਰ ਸ਼ਰਮਾ ਵਲੋਂ ਇਕ ਨੌਜਵਾਨ ਨਾਲ ਗਲਤ ਰਵੱਈਏ ਦਾ ਮਾਮਲਾ ਮੇਰੇ ਨੋਟਿਸ 'ਚ ਆਇਆ ਹੈ। ਇਹ ਬੇਹੱਦ ਦੁਖ਼ਦ ਅਤੇ ਨਿੰਦਾਯੋਗ ਹੈ। ਛੱਤੀਸਗੜ੍ਹ 'ਚ ਇਸ ਤਰ੍ਹਾਂ ਦੀ ਕੋਈ ਘਟਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਲੈਕਟਰ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।''

PunjabKesari

ਉਨ੍ਹਾਂ ਨੇ ਦੂਜੇ ਟਵੀਟ 'ਚ ਲਿਖਿਆ ਹੈ,''ਕਿਸੇ ਵੀ ਅਧਿਕਾਰੀ ਦਾ ਸਰਕਾਰੀ ਜੀਵਨ 'ਚ ਇਸ ਤਰ੍ਹਾਂ ਦਾ ਆਚਰਨ ਮਨਜ਼ੂਰ ਨਹੀਂ ਹੈ। ਇਸ ਘਟਨਾ ਤੋਂ ਦੁਖੀ ਹਾਂ। ਮੈਂ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਖੇਦ ਜ਼ਾਹਰ ਕਰਦਾ ਹਾਂ।'' ਦੱਸਣਯੋਗ ਹੈ ਕਿ ਸ਼ਨੀਵਾਰ ਦੁਪਹਿਰ ਲਾਕਡਾਊਨ ਦੌਰਾਨ ਇਕ ਨੌਜਵਾਨ ਦਵਾਈ ਦਾ ਪਰਚਾ ਲੈ ਕੇ ਦਵਾਈ ਲੈਣ ਮੈਡੀਕਲ ਸਟੋਰ ਜਾਣ ਲਈ ਨਿਕਲਿਆ ਸੀ। ਇਸ ਵਿਚ ਕਲੈਕਟਰ ਰਣਬੀਰ ਸ਼ਰਮਾ ਦਲਬਲ ਨਾਲ ਲਾਕਡਾਊਨ ਦਾ ਮੁਆਇਨਾ ਕਰਨ ਨਿਕਲੇ। ਇਸ ਦੌਰਾਨ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਦੇਖ ਉਹ ਨਾਰਾਜ਼ ਹੋ ਗਏ। ਉਨ੍ਹਾਂ ਦੀ ਨਜ਼ਰ ਉਸ ਨੌਜਵਾਨ 'ਤੇ ਪਈ। ਆਪਣੇ ਨਾਲ ਚੱਲ ਰਹੇ ਸੁਰੱਖਿਆ ਮੁਲਾਜ਼ਮਾਂ ਨੂੰ ਕਹਿ ਕੇ ਉਨ੍ਹਾਂ ਨੇ ਨੌਜਵਾਨ ਨੂੰ ਰੁਕਵਾਇਆ ਅਤੇ ਉਸ ਨੂੰ ਪਹਿਲਾਂ ਇਕ ਥੱਪੜ ਮਾਰ ਦਿੱਤਾ। ਇਸ ਦੌਰਾਨ ਨੌਜਵਾਨ ਦਵਾਈ ਦੀ ਪਰਚੀ ਵੀ ਦਿਖਾਉਂਦਾ ਰਿਹਾ ਪਰ ਕਲੈਕਟਰ ਨੇ ਉਸ ਦੀ ਇਕ ਨਾ ਸੁਣੀ ਅਤੇ ਨੌਜਵਾਨ ਦਾ ਮੋਬਾਇਲ ਖੋਹ ਕੇ ਉਸ ਨੂੰ ਸੜਕ 'ਤੇ ਪਟਕ ਦਿੱਤਾ।


DIsha

Content Editor

Related News