ਛੱਤੀਸਗੜ੍ਹ ਵਿਧਾਨਸਭਾ ਚੋਣਾਂ: BSP ਨੇ ਜਾਰੀ ਕੀਤੀ 12 ਉਮੀਦਵਾਰਾਂ ਦੀ ਦੂਜੀ ਲਿਸਟ

Sunday, Oct 21, 2018 - 01:20 PM (IST)

ਛੱਤੀਸਗੜ੍ਹ ਵਿਧਾਨਸਭਾ ਚੋਣਾਂ: BSP ਨੇ ਜਾਰੀ ਕੀਤੀ 12 ਉਮੀਦਵਾਰਾਂ ਦੀ ਦੂਜੀ ਲਿਸਟ

ਲਖਨਊ— ਬਹੁਜਨ ਸਮਾਜ ਪਾਰਟੀ(ਬਸਪਾ) ਨੇ ਛੱਤੀਸਗੜ੍ਹ 'ਚ ਅਗਲੀਆਂ ਵਿਧਾਨਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖਮੰਤਰੀ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਇਨ੍ਹਾਂ ਚੋਣਾਂ 'ਚ 33 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰ ਰਹੀ ਹੈ ਅਤੇ ਉਸ ਦਾ ਗਠਜੋੜ ਰਾਜ ਦੇ ਸਾਬਕਾ ਮੁੱਖਮੰਤਰੀ ਅਜਿਤ ਜੋਗੀ ਦੀ ਅਗਵਾਈ ਵਾਲੀ ਜਨਤਾ ਕਾਂਗਰਸ ਛੱਤੀਸਗੜ੍ਹ ਅਤੇ ਭਾਜਪਾ ਕੰਮਿਊਨਿਸਟ ਪਾਰਟੀ ਨਾਲ ਹੈ। ਇਸ ਗਠਜੋੜ 'ਚ ਜੋਗੀ ਦੀ ਪਾਰਟੀ ਨੂੰ 55 ਸੀਟਾਂ ਅਤੇ ਭਾਕਪਾ ਨੂੰ ਦੋ ਸੀਟਾਂ ਸੁਕਮਾ ਅਤੇ ਦੰਤੇਵਾੜਾ ਦਿੱਤੀ ਗਈ ਹੈ। ਬਸਪਾ ਦੇ ਇਕੋ-ਇੱਕ ਵਿਧਾਇਕ ਕੇਸ਼ਵ ਪ੍ਰਸਾਦ ਚੰਦਰ ਨੂੰ ਜੈਜੈਪੁਰ ਤੋਂ ਇਕ ਵਾਰ ਫਿਰ ਟਿਕਟ ਦਿੱਤਾ ਗਿਆ ਹੈ ਜਦਕਿ ਜੋਗੀ ਦੀ ਨੂੰਹ ਰਿਚਾ ਜੋਗੀ ਨੂੰ ਅਕਲਤਰਾ ਤੋਂ ਚੁਣਾਵੀਂ ਮੈਦਾਨ 'ਚ ਉਤਾਰਿਆ ਗਿਆ ਹੈ। 
ਬਸਪਾ ਵੱਲੋਂ ਜਾਰੀ ਇਸ ਸੂਚੀ ਮੁਤਾਬਕ ਭਿਲਾਈਗੜ੍ਹ ਤੋਂ ਸ਼ਾਮ ਟੰਡਨ, ਕਸਡੋਲ ਤੋਂ ਰਾਮੇਸ਼ਵਰ ਕੈਵਰਤੀਆ, ਸਾਰੰਗੜ੍ਹ ਤੋਂ ਅਰਵਿੰਦ ਖਟਕਰ, ਚੰਦਰਪੁਰ ਤੋਂ ਗੀਤਾਂਜਲੀ ਪਟੇਲ, ਕੁਰੂਦ ਤੋਂ ਕਨ੍ਹਈਆਲਾਲ ਸਾਹੂ ਆਦਿ ਹੋਰ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ। ਰਾਜ 'ਚ ਵਿਧਾਨਸਭਾ ਚੋਣਾਂ 2 ਪੜਾਵਾਂ 12 ਅਤੇ 20 ਨਵੰਬਰ ਅਤੇ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ। ਸਾਲ 2013 'ਚ ਹੋਏ ਇਸ 90 ਮੈਂਬਰੀ ਵਿਧਾਨਸਭਾ ਚੋਣਾਂ 'ਚ ਭਾਜਪਾ ਨੇ 49 ਸੀਟਾਂ, ਕਾਂਗਰਸ ਨੇ 39 ਸੀਟਾਂ ਹਾਸਲ ਕੀਤੀਆਂ ਸਨ ਜਦਕਿ ਇਕ-ਇਕ ਸੀਟਾ ਬਸਪਾ ਅਤੇ ਆਜਾਦ ਦਲ ਨੂੰ ਮਿਲੀ ਸੀ।


Related News