ਛੱਤੀਸਗੜ੍ਹ : ਪੁਲਸ ਨੇ ਸੁਕਮਾ ਜ਼ਿਲੇ ''ਚੋਂ 2 ਨਕਸਲੀ ਕੀਤੇ ਗ੍ਰਿਫਤਾਰ
Thursday, Jun 29, 2017 - 11:55 PM (IST)
ਰਾਏਪੁਰ— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਸੁਕਮਾ 'ਚੋਂ ਪੁਲਸ ਨੇ ਦੋ ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਕ ਕੀਤੇ ਨਕਸਲੀਆਂ 'ਚੋਂ ਇਕ ਬੁਰਕਾਪਾਲ ਹਮਲੇ 'ਚ ਸ਼ਾਮਲ ਸੀ।
ਸੁਕਮਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਜ਼ਿਲੇ ਦੇ ਜਗਰਗੁੰਡਾ ਥਾਣਾ ਇਲਾਕੇ ਤੋਂ ਪੋਡਿਆਮੀ ਮੁੱਕਾ(42) ਤੇ ਕੁਕਾਨਾਰ ਇਲਾਕੇ 'ਚੋਂ ਲਕਸ਼ਮਣ ਮੁਚਾਕੀ (20) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਇਲਾਕਿਆਂ 'ਚ ਪੁਲਸ ਲਗਾਤਾਰ ਗਸ਼ਤ ਕਰ ਰਹੀ ਹੈ। ਗਸ਼ਤ ਦੇ ਦੌਰਾਨ ਹੀ ਇਨ੍ਹਾਂ ਨਕਸਲੀਆਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਨਕਸਲੀਆਂ 'ਚੋਂ ਇਕ ਮੁੱਕਾ ਦੰਡਕਾਰਣਿਆ ਆਦਿਵਾਸੀ ਮਜ਼ਦੂਰ ਸੰਗਠਨ ਦਾ ਮੁਖੀ ਹੈ। ਉਹ 24 ਅਪ੍ਰੈਲ ਦੀ ਬੁਰਕਾਪਾਲ ਦੇ ਹਮਲੇ 'ਚ ਸ਼ਾਮਲ ਸੀ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 25 ਜਵਾਨਾਂ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਫੜਿਆ ਗਿਆ ਦੂਜਾ ਨਕਸਲੀ ਮੁਚਾਕੀ ਜਨਮਿਲਿਸ਼ਿਆ ਦੀ ਮੈਂਬਰ ਹੈ। ਉਹ ਸਾਲ 2014 'ਚ ਕੁੰਨਾ ਦੇ ਨੇੜੇ ਪੁਲਸ ਦਲ 'ਤੇ ਹੋਏ ਨਕਸਲੀ ਹਮਲੇ 'ਚ ਸ਼ਾਮਲ ਸੀ। ਫੜੇ ਗਏ ਨਕਸਲੀਆਂ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।