ਛੱਤੀਸਗੜ੍ਹ ਦੀ ਧੀ ਝਾਰਖੰਡ ਤੋਂ ਲੜੇਗੀ ਵਿਧਾਨ ਸਭਾ ਚੋਣ
Monday, Oct 21, 2024 - 05:13 PM (IST)
ਰਾਏਪੁਰ- ਛੱਤੀਸਗੜ੍ਹ ਦੀ ਧੀ ਝਾਰਖੰਡ ਤੋਂ ਵਿਧਾਨ ਸਭਾ ਚੋਣ ਲੜੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਝਾਰਖੰਡ ਦੀਆਂ 66 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ 66 ਸੀਟਾਂ 'ਚੋਂ ਇਕ 'ਤੇ ਪਾਰਟੀ ਨੇ ਛੱਤੀਸਗੜ੍ਹ ਦੀ ਧੀ ਪੂਰਨਿਮਾ ਸਾਹੂ ਦਾਸ ਨੂੰ ਮੈਦਾਨ 'ਚ ਉਤਾਰਿਆ ਹੈ, ਜੋ ਓਡੀਸ਼ਾ ਦੇ ਰਾਜਪਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਦੀ ਨੂੰਹ ਹੈ।
ਭਾਜਪਾ ਨੇ ਜਮਸ਼ੇਦਪੁਰ ਪੂਰਬੀ ਵਿਧਾਨ ਸਭਾ ਸੀਟ ਤੋਂ ਪੂਰਨਿਮਾ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 8 ਸੂਬਿਆਂ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ ਅਤੇ ਇਕ ਲੋਕ ਸਭਾ ਸੀਟ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਪੂਰਨਿਮਾ ਸਾਹੂ ਦਾਸ ਰਾਏਪੁਰ ਦੀ ਵਸਨੀਕ ਹੈ ਅਤੇ ਉਹ ਸ਼੍ਰੀ ਦਾਸ ਦੀ ਨੂੰਹ ਵੀ ਹੈ। ਪੂਰਨਿਮਾ ਰਾਏਪੁਰ ਦੇ ਇਕ ਆਮ ਪਰਿਵਾਰ ਦੀ ਧੀ ਹੈ।
ਜਾਣਕਾਰੀ ਮੁਤਾਬਕ ਉਨ੍ਹਾਂ ਦੇ ਪਿਤਾ ਵਪਾਰੀ ਹਨ ਅਤੇ ਮਾਂ ਅਧਿਆਪਕਾ ਹੈ। ਭਾਜਪਾ ਨੇ ਜਮਸ਼ੇਦਪੁਰ ਪੂਰਬੀ ਵਿਧਾਨ ਸਭਾ ਸੀਟ ਤੋਂ ਪੂਰਨਿਮਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ 66 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਅਤੇ 8 ਸੂਬਿਆਂ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।