ਬੋਰਵੈੱਲ ’ਚ ਡਿੱਗੇ ਰਾਹੁਲ ਨੂੰ ਬਚਾਉਣ ਲਈ ਜੁੱਟੀਆਂ ਟੀਮਾਂ, ਕਈ ਮੁਸ਼ਕਲਾਂ ਪਰ ਉਮੀਦਾਂ ਅਜੇ ਵੀ ਬਰਕਰਾਰ

Tuesday, Jun 14, 2022 - 03:20 PM (IST)

ਬੋਰਵੈੱਲ ’ਚ ਡਿੱਗੇ ਰਾਹੁਲ ਨੂੰ ਬਚਾਉਣ ਲਈ ਜੁੱਟੀਆਂ ਟੀਮਾਂ, ਕਈ ਮੁਸ਼ਕਲਾਂ ਪਰ ਉਮੀਦਾਂ ਅਜੇ ਵੀ ਬਰਕਰਾਰ

ਰਾਏਪੁਰ- ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ’ਚ 80 ਫੁੱਟ ਡੂੰਘੇ ਬੋਰਵੈੱਲ ’ਚ ਫਸੇ 10 ਸਾਲਾ ਰਾਹੁਲ ਸਾਹੂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। NDRF, ਫ਼ੌਜ ਅਤੇ ਪੁਲਸ ਕਰਮੀਆਂ ਸਮੇਤ ਬਚਾਅ ਦਲ ਬੱਚੇ ਤੱਕ ਪਹੁੰਚਣ ਲਈ ਬਰਾਬਰ ਖੱਡ ਬਣਾਉਣ ਦੇ ਮਕਸਦ ਨਾਲ ਸਤ੍ਹਾ ਤੋਂ ਹੇਠਾਂ ਚੱਟਾਨਾਂ ਨੂੰ ਕੱਟਣ ਲਈ ਸੰਘਰਸ਼  ਕਰਦੇ ਰਹੇ। ਹੁਣ ਬਚਾਅ ਟੀਮਾਂ ਦਾ ਦਾਅਵਾ ਹੈ ਕਿ ਉਹ ਰਾਹੁਲ ਦੇ ਨੇੜੇ ਸੁਰੰਗ ਤੱਕ ਪਹੁੰਚ ਗਏ ਹਨ ਪਰ ਚੱਟਾਨਾਂ ਸਭ ਤੋਂ ਵੱਡੀ ਰੁਕਾਵਟ ਹੈ। ਦੱਸ ਦੇਈਏ ਕਿ ਰਾਹੁਲ ਸ਼ੁੱਕਰਵਾਰ ਤੋਂ ਬੋਰਵੈੱਲ ’ਚ ਫਸਿਆ ਹੋਇਆ ਹੈ, ਅੱਜ ਬਚਾਅ ਮੁਹਿੰਮ ਦਾ 5ਵਾਂ ਦਿਨ ਹੈ। 

ਇਹ ਵੀ ਪੜ੍ਹੋ- ਬੋਰਵੈੱਲ ’ਚ ਫਸਿਆ ਬੱਚਾ 4 ਦਿਨ ਤੋਂ ਲੜ ਰਿਹੈ ਜ਼ਿੰਦਗੀ ਦੀ ਜੰਗ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ

PunjabKesari

NDRF ਦੀ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਬੱਚੇ ਨੂੰ ਬਚਾਇਆ ਜਾ ਸਕੇ। ਉੱਥੇ ਹੀ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਲਿਖਿਆ, ‘‘ਸਾਡਾ ਹਰ ਕਦਮ ਰਾਹੁਲ ਵੱਲ ਹੈ। ਲਗਾਤਾਰ ਅਪਡੇਟ ਲੈ ਰਹੇ ਹਾਂ, ਨਾਲ ਹੀ ਟੀਮ ਦੀ ਹੌਸਲਾ-ਅਫ਼ਜਾਈ ਵੀ ਕਰ ਰਹੇ ਹਾਂ। ਮਾਮਲਾ ਕਾਫੀ ਗੰਭੀਰ ਹੈ, ਇਸ ਲਈ ਬਚਾਅ ਟੀਮ ਪੂਰੀ ਸਾਵਧਾਨੀ ਨਾਲ ਅੱਗੇ ਵਧ ਰਹੀ ਹੈ। ਚੱਟਾਨਾਂ ਦਾ ਮੁਕਾਬਲਾ ਅਸੀਂ ਫੌਲਾਦੀ ਇਰਾਦਿਆਂ ਨਾਲ ਕਰ ਰਹੇ ਹਾਂ। ਦੱਸ ਦੇਈਏ ਕਿ ਮੰਗਲਵਾਰ ਸਵੇਰ ਤੋਂ ਡ੍ਰਿਲਿੰਗ ਦਾ ਕੰਮ ਜਾਰੀ ਹੈ। ਬਚਾਅ ਟੀਮ ਦਾ ਦਾਅਵਾ ਹੈ ਕਿ ਅਗਲੇ ਕੁਝ ਘੰਟਿਆਂ ’ਚ ਰਾਹੁਲ ਨੂੰ ਕੱਢ ਲੈਣਗੇ। ਅਧਿਕਾਰੀਆਂ ਮੁਤਾਬਕ ਰਾਹੁਲ ਹੋਸ਼ ’ਚ ਹੈ ਅਤੇ ਉਸ ਦੀਆਂ ਹਰਕਤਾਂ ਦਿੱਸ ਰਹੀਆਂ ਹਨ। NDRF, ਫ਼ੌਜ, ਸਥਾਨਕ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ 500 ਤੋਂ ਵੱਧ ਕਰਮੀ ਸ਼ੁੱਕਰਵਾਰ ਸ਼ਾਮ ਤੋਂ ਚੱਲ ਰਹੇ ਬਚਾਅ ਮੁਹਿੰਮ ’ਚ ਜੁਟੇ ਹੋਏ ਹਨ।

ਇਹ ਵੀ ਪੜ੍ਹੋ- 42 ਘੰਟਿਆਂ ਤੋਂ ਰਾਹੁਲ ਲੜ ਰਿਹੈ ਜ਼ਿੰਦਗੀ ਦੀ ਜੰਗ; ਬੋਰਵੈੱਲ ’ਚ ਡਿੱਗੇ ਮਾਸੂਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਰਾਹੁਲ ਸਾਹੂ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਮਲਖਰੌਦਾ ਬਲਾਕ ਦੇ ਪਹਿਰੀਦ ਪਿੰਡ 'ਚ ਆਪਣੇ ਘਰ ਦੇ ਪਿਛਲੇ ਬਾੜੇ 'ਚ 80 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਉਨ੍ਹਾਂ ਨੇ ਦੱਸਿਆ ਕਿ ਰਾਹੁਲ ਲਗਭਗ 60 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਹੈ ਅਤੇ ਉਸ ਨੂੰ ਆਕਸੀਜਨ ਦੀ ਸਪਲਾਈ ਲਈ ਪਾਈਪਲਾਈਨ ਵਿਛਾਈ ਗਈ ਹੈ। NDRF ਮਹਾਬੀਰ ਮੋਹੰਤੀ ਨੇ ਦੱਸਿਆ ਕਿ ਸਖ਼ਤ ਚੱਟਾਨਾਂ ਕਾਰਨ ਬੱਚੇ ਤੱਕ ਪਹੁੰਚਣ ਲਈ ਸਮਾਨਾਂਤਰ ਟੋਏ ਅਤੇ ਬੋਰਵੈੱਲ ਦੇ ਵਿਚਕਾਰ ਲਗਭਗ 15 ਫੁੱਟ ਲੰਬੀ ਸੁਰੰਗ ਬਣਾਉਣ ਦੇ ਕੰਮ ਵਿਚ ਰੁਕਾਵਟ ਆ ਰਹੀ ਹੈ। ਬਚਾਅ ਕੰਮ ’ਚ ਜੁਟੇ ਕਰਮੀਆਂ ਲਈ ਡਰਿਲਿੰਗ ਮਸ਼ੀਨਾਂ ਨਾਲ ਵੀ ਚੱਟਾਨ ਨੂੰ ਕੱਟਣਾ ਮੁਸ਼ਕਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗਿਆ 10 ਸਾਲਾ ਰਾਹੁਲ; ਬਚਾਅ ਮੁਹਿੰਮ ਜਾਰੀ, ਸਲਾਮਤੀ ਲਈ ਪਰਿਵਾਰ ਕਰ ਰਿਹੈ ਅਰਦਾਸਾਂ

PunjabKesari

ਮੋਹੰਤੀ ਨੇ ਕਿਹਾ ਕਿ ਬਚਾਅ ਕਰਮਚਾਰੀ ਵੀ ਸਾਵਧਾਨੀ ਵਰਤ ਰਹੇ ਹਨ ਕਿਉਂਕਿ ਬੋਰਵੈੱਲ ਦੇ ਅੰਦਰ ਕੋਈ ਪਾਈਪ ਨਹੀਂ ਹੈ। ਬੋਰਵੈੱਲ 8 ਇੰਚ ਚੌੜਾ ਹੈ, ਇਸ ਲਈ ਮਿੱਟੀ ਧੱਸਣ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭੁਪੇਸ਼ ਬਘੇਲ ਬਚਾਅ ਕਾਰਜ 'ਚ ਲੱਗੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹਨ। ਉਨ੍ਹਾਂ ਨੇ ਮੈਡੀਕਲ ਟੀਮ ਨੂੰ ਸੋਮਵਾਰ ਰਾਤ ਨੂੰ ਚੌਕਸ ਰਹਿਣ ਅਤੇ ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਲਿਜਾਣ ਲਈ ਗਰੀਨ ਕਾਰੀਡੋਰ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਸਿਹਤ ਕਰਮਚਾਰੀਆਂ ਦੀ ਟੀਮ ਨੇ ਬੱਚੇ ਨੂੰ ਤੁਰੰਤ ਮਦਦ ਪ੍ਰਦਾਨ ਕਰਨ ਲਈ ਮੌਕੇ 'ਤੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ।


author

Tanu

Content Editor

Related News