ਛੱਤੀਸਗੜ੍ਹ ''ਚ ਨਕਸਲੀਆਂ ਨੇ ਲਾਈ ਯਾਤਰੀ ਬੱਸ ਨੂੰ ਅੱਗ
Saturday, Jun 10, 2017 - 08:03 PM (IST)

ਛੱਤੀਸਗੜ੍ਹ— ਨਾਰਾਇਣਪੁਰ ਦੇ ਸੋਨਪੁਰ 'ਚ ਨਕਸਲੀਆਂ ਨੇ ਇਕ ਯਾਤਰੀ ਬੱਸ ਨੂੰ ਅੱਗ ਲਗਾ ਦਿੱਤੀ। ਇਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਲਾਕੇ 'ਚ ਇਸ ਘਟਨਾ ਨਾਲ ਸਨਸਨੀ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਉੜੀਸਾ ਦੇ ਮਲਕਾਨਗਿਰੀ ਜ਼ਿਲੇ 'ਚ ਚਿਤਰਕੋਂਡਾ ਥਾਣਾ ਖੇਤਰ ਦੇ ਅਧੀਨ ਆਉਂਦੇ ਕਪਾਤੂਤੀ ਦੇ ਜੰਗਲ 'ਚ ਪੁਲਸ ਨਾਲ ਹੋਏ ਮੁਕਾਬਲੇ 'ਚ ਚਾਰ ਲੱਖ ਰੁਪਏ ਦਾ ਇਨਾਮੀ ਨਕਸਲੀ ਮਾਰਿਆ ਗਿਆ ਸੀ। ਸੁਰੱਖਿਆ ਕਰਮੀਆਂ ਨੇ ਮੁਕਾਬਲੇ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਇਕ ਪਿਸਤੌਲ, ਨਕਸਲੀ ਦੀ ਲਾਸ਼ ਸਮੇਤ ਭਾਰੀ ਮਾਤਰਾ 'ਚ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। ਇਸ ਦੇ ਬਾਅਦ ਨਕਸਲੀਆਂ ਨੇ ਇਲਾਕੇ 'ਚ ਸਰਗਰਮੀਆਂ ਵਧਾ ਦਿੱਤੀਆਂ। ਫਿਲਹਾਲ ਪੁਲਸ ਇਸ ਹਮਲੇ ਨੂੰ ਇਨਾਮੀ ਨਕਸਲੀ ਦੇ ਮਾਰੇ ਜਾਣ ਦੀ ਘਟਨਾ ਨਾਲ ਜੋੜ ਕੇ ਦੇਖ ਰਹੀ ਹੈ।