ਛੱਤੀਸਗੜ੍ਹ : ਨਕਸਲੀਆਂ ਨੇ CISF ਦੀ ਗੱਡੀ ਉਡਾਈ, 2 ਜਵਾਨ ਸ਼ਹੀਦ

Thursday, Nov 08, 2018 - 02:06 PM (IST)

ਛੱਤੀਸਗੜ੍ਹ : ਨਕਸਲੀਆਂ ਨੇ CISF ਦੀ ਗੱਡੀ ਉਡਾਈ, 2 ਜਵਾਨ ਸ਼ਹੀਦ

ਰਾਏਪੁਰ— ਦੀਵਾਲੀ ਦੇ ਤਿਉਹਾਰ ਤੋਂ ਅਗਲੇ ਹੀ ਦਿਨ ਛੱਤੀਸਗੜ੍ਹ 'ਚ ਦੰਤੇਵਾੜਾ ਦੇ ਬਚੋਲੀ 'ਚ ਇਕ ਵੱਡਾ ਨਕਸਲੀ ਹਮਲਾ ਹੋਇਆ। ਨਕਸਲੀਆਂ ਨੇ ਇਥੇ ਬੰਬ ਧਮਾਕੇ ਨਾਲ ਸੀ.ਆਈ.ਐੱਸ.ਐੱਫ. ਦੀ ਬੱਸ ਨੂੰ ਉੱਡਾ ਦਿੱਤਾ। ਇਸ ਹਮਲੇ 'ਚ 2 ਜਵਾਨ ਸ਼ਹੀਦ ਹੋ ਗਏ ਤੇ 3 ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ 7 ਜਵਾਨ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਏ।
ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਸੀ.ਆਈ.ਐੱਸ.ਐੱਫ. ਦੀ ਇਕ ਟੀਮ ਮਿੰਨੀ ਬੱਸ 'ਚ ਸਵਾਰ ਹੋ ਕੇ ਆਕਾਸ਼ ਨਗਰ ਵੱਲ ਰਵਾਨਾ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਆਕਾਸ਼ ਨਗਰ ਮੋੜ ਨੰਬਰ 6 'ਤੇ ਜਿਵੇਂ ਹੀ ਸੀ.ਆਈ.ਐੱਸ.ਐੱਫ. ਦੀ ਬੱਸ ਪਹੁੰਚੀ ਤਾਂ ਨਕਸਲੀਆਂ ਨੇ ਆਈ.ਈ.ਡੀ. ਧਮਾਕਾ ਕਰ ਦਿੱਤਾ। ਇਸ ਨਾਲ ਮਿੰਨੀ ਬੱਸ 6 ਫੁੱਟ ਤਕ ਉਛਲ ਗਈ। ਬੱਸ ਦੇ ਜ਼ਮੀਨ 'ਤੇ ਡਿੱਗਦੇ ਹੀ ਨਕਸਲੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ। ਦੱਸ ਦਈਏ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਗਦਲਪੁਰ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਨਾ ਹੈ। ਜਗਦਲਪੁਰ ਦੰਤੇਵਾੜਾ ਦੇ ਨਾਲ ਲੱਗਦੇ ਬਸਤਰ 'ਚ ਵਿਧਾਨ ਸਭਾ ਖੇਤਰ ਹੈ।


Related News