ਛੱਤੀਸਗੜ੍ਹ ਦੇ ਰਾਏਪੁਰ ਰੇਲਵੇ ਸਟੇਸ਼ਨ ’ਤੇ ਟਰੇਨ ’ਚ ਧਮਾਕਾ, CRPF ਦੇ 6 ਜਵਾਨ ਜ਼ਖਮੀ

10/16/2021 10:41:56 AM

ਰਾਏਪੁਰ (ਭਾਸ਼ਾ)— ਛੱਤੀਸਗੜ੍ਹ ਦੇ ਰਾਏਪੁਰ ਰੇਲਵੇ ਸਟੇਸ਼ਨ ’ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਟਰੇਨ ’ਚ ਧਮਾਕਾ ਹੋ ਗਿਆ। ਇਸ ਘਟਨਾ ਵਿਚ 6 ਜਵਾਨ ਜ਼ਖਮੀ ਹੋ ਗਏ, ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਰਾਏਪੁਰ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਏਪੁਰ ਰੇਲਵੇ ਸਟੇਸ਼ਨ ’ਤੇ ਸਵੇਰੇ ਝਾਰਸੁਗੁੜਾ ਤੋਂ ਜੰਮੂ ਤਵੀ ਜਾ ਰਹੀ ਵਿਸ਼ੇਸ਼ ਟਰੇਨ ਵਿਚ ਸਾਮਾਨ ਰੱਖਣ ਦੌਰਾਨ ਧਮਾਕਾ ਹੋ ਗਿਆ। ਰਾਏਪੁਰ ਪੁਲਸ ਮੁਤਾਬਕ ਰਾਏਪੁਰ ਰੇਲਵੇ ਸਟੇਸ਼ਨ ’ਤੇ ਸੀ. ਆਰ. ਪੀ. ਐੱਫ. ਟਰੇਨ ਵਿਚ ਇਗਨਾਈਟਰ ਸੈਟ ਦਾ ਬਾਕਸ ਫਰਸ਼ ’ਤੇ ਡਿੱਗਣ ਨਾਲ ਧਮਾਕਾ ਹੋ ਗਿਆ। 

ਇਸ ਘਟਨਾ ਵਿਚ 6ਜਵਾਨ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਸਾਢੇ 6 ਵਜੇ ਝਾਰਸੁਗੁੜਾ ਤੋਂ ਜੰਮੂ ਤਵੀ ਜਾ ਰਹੀ ਸੀ. ਆਰ. ਪੀ. ਐੱਫ. ਦੀ ਵਿਸ਼ੇਸ਼ ਟਰੇਨ ਪਲੇਟ ਫ਼ਾਰਮ ਨੰਬਰ-2 ’ਤੇ ਖੜ੍ਹੀ ਸੀ। ਇਸ ’ਚ ਸੀ. ਆਰ. ਪੀ. ਐੱਫ. ਦੀਆਂ ਤਿੰਨ ਕੰਪਨੀਆਂ ਨੂੰ ਭੇਜਿਆ ਜਾ ਰਿਹਾ ਹੈ। ਜਦੋਂ ਟਰੇਨ ’ਚ ਸਾਮਾਨ ਰੱਖਿਆ ਜਾ ਰਿਹਾ ਸੀ ਤਾਂ ਬੋਗੀ ਨੰਬਰ-9 ਦੇ ਕਰੀਬ ਇਕ ਕੰਟੇਨਰ ਵਿਚ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਹੌਲਦਾਰ ਚੌਹਾਨ ਵਿਕਾਸ ਲਕਸ਼ਮਣ ਸਮੇਤ 6 ਜਵਾਨ ਜ਼ਖਮੀ ਹੋ ਗਏ। 

ਜਾਣਕਾਰੀ ਮਿਲਣ ’ਤੇ ਪੁਲਸ ਟੀਮ ਘਟਨਾ ਵਾਲੀ ਥਾਂ ’ਤੇ ਪੁੱਜੀ। ਜ਼ਖਮੀ ਲਕਸ਼ਮਣ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ, ਉੱਥੇ ਹੀ ਮਾਮੂਲੀ ਰੂਪ ਤੋਂ ਜ਼ਖਮੀ ਤਿੰਨ ਹੋਰ ਜਵਾਨਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਸਟੇਸ਼ਨ ਵਿਚ ਮੌਜੂਦ ਹੋਰ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪੁੱਜਾ ਹੈ। 


Tanu

Content Editor

Related News