ਛੱਤੀਸਗੜ੍ਹ: ਬਸਤਰ ''ਚ ਪੋਲਿੰਗ ਕਰਮੀਆਂ ਨੂੰ ਲਿਜਾਣ ਲਈ 8 ਹੈਲੀਕਾਪਟਰਾਂ ਨੇ 404 ਉਡਾਣਾਂ ਭਰੀਆਂ

Saturday, Nov 11, 2023 - 01:14 PM (IST)

ਛੱਤੀਸਗੜ੍ਹ: ਬਸਤਰ ''ਚ ਪੋਲਿੰਗ ਕਰਮੀਆਂ ਨੂੰ ਲਿਜਾਣ ਲਈ 8 ਹੈਲੀਕਾਪਟਰਾਂ ਨੇ 404 ਉਡਾਣਾਂ ਭਰੀਆਂ

ਰਾਏਪੁਰ- ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣਾਂ ਦੌਰਾਨ ਨਕਸਲ ਪ੍ਰਭਾਵਿਤ ਬਸਤਰ ਖੇਤਰ ਵਿਚ ਵੋਟਿੰਗ ਪਾਰਟੀਆਂ ਨੂੰ ਤਾਇਨਾਤ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਹਵਾਈ ਫ਼ੌਜ ਦੇ 8 MI-17 ਹੈਲੀਕਾਪਟਰਾਂ ਨੇ 6 ਦਿਨਾਂ 'ਚ 404 ਉਡਾਣਾਂ ਭਰੀਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮੁਤਾਬਕ ਬਸਤਰ ਖੇਤਰ ਵਿਚ ਨਕਸਲੀਆਂ ਦੇ ਚੋਣ ਬਾਈਕਾਟ ਦੇ ਐਲਾਨ ਅਤੇ ਕੁਝ ਨਕਸਲੀ ਘਟਨਾਵਾਂ ਨੂੰ ਛੱਡ ਕੇ ਆਮ ਤੌਰ 'ਤੇ ਵੋਟਾਂ ਸ਼ਾਂਤੀਪੂਰਨ ਪਈਆਂ, ਜਿਸ 'ਚ ਹਵਾਈ ਫ਼ੌਜ ਨੇ ਵੱਡੀ ਭੂਮਿਕਾ ਨਿਭਾਈ।

ਬਸਤਰ ਡਵੀਜਨ ਦੇ 12 ਵਿਧਾਨ ਸਭਾ ਖੇਤਰਾਂ ਸਣੇ 20 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ। ਹੋਰ 70 ਸੀਟਾਂ 'ਤੇ 17 ਨਵੰਬਰ ਨੂੰ ਵੋਟਾਂ ਪੈਣਗੀਆਂ। ਪਹਿਲੇ ਪੜਾਅ 'ਚ 78 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਛੱਤੀਸਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਸ਼ੁੱਕਰਵਾਰ ਨੂੰ 'ਐਕਸ' 'ਤੇ ਦੱਸਿਆ, "ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਭਾਰਤੀ ਹਵਾਈ ਫ਼ੌਜ ਨੇ 8 MI-17 ਦੇ ਨਾਲ 404 ਉਡਾਣਾਂ ਭਰੀਆਂ। 43 ਥਾਵਾਂ ਤੋਂ 853 ਪੋਲਿੰਗ ਟੀਮ ਦੇ ਮੈਂਬਰਾਂ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾਇਆ, ਜਿਸ ਕਾਰਨ ਇਕ ਸਫਲ ਚੋਣ ਪ੍ਰਕਿਰਿਆ ਸੰਭਵ ਹੋ ਸਕੀ। 

ਭਾਰਤੀ ਹਵਾਈ ਸੈਨਾ ਨੂੰ ਸਲਾਮ।'' ਬਸਤਰ ਖੇਤਰ ਦੇ ਇੰਸਪੈਕਟਰ ਜਨਰਲ ਆਫ ਪੁਲਸ ਸੁੰਦਰਰਾਜ ਪੀ. ਨੇ ਕਿਹਾ ਕਿ 7 ਨਵੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਲਈ ਬਸਤਰ ਡਿਵੀਜ਼ਨ ਦੇ 5 ਜ਼ਿਲ੍ਹਿਆਂ ਸੁਕਮਾ, ਬੀਜਾਪੁਰ, ਕਾਂਕੇਰ, ਦਾਂਤੇਵਾੜਾ ਅਤੇ ਨਰਾਇਣਪੁਰ ਦੇ 156 ਵੋਟਿੰਗ ਕੇਂਦਰਾਂ 4 ਤੋਂ 6 ਨਵੰਬਰ ਤੱਕ ਪੋਲਿੰਗ ਟੀਮ ਦੇ 860 ਤੋਂ ਵੱਧ ਮੈਂਬਰਾਂ ਨੂੰ MI-17 ਹੈਲੀਕਾਪਟਰਾਂ ਰਾਹੀਂ ਕੇਂਦਰਾਂ 'ਤੇ ਭੇਜਿਆ ਗਿਆ।


author

Tanu

Content Editor

Related News