ਛੱਤੀਸਗੜ੍ਹ : ਸੋਰਾਨਾ ''ਚ 5 ਕਿਲੋ ਦਾ ਟਿਫਨ ਬੰਬ ਬਰਾਮਦ
Saturday, Jun 10, 2017 - 11:33 PM (IST)

ਛੱਤੀਸਗੜ੍ਹ— ਸ਼ਨੀਵਾਰ ਨੂੰ ਛੱਤੀਸਗੜ੍ਹ ਦੀ ਪੁਲਸ ਨੇ ਕੰਕੇਰ ਦੇ ਸੋਰਾਨਾ ਇਲਾਕੇ 'ਚੋਂ 5 ਕਿਲੋ ਦੀ ਟਿਫਨ ਬੰਬ ਬਰਾਮਦ ਕੀਤਾ ਹੈ। ਪੁਲਸ ਨੂੰ ਸ਼ੱਕ ਹੈ ਕਿ ਨਕਸਲੀਆਂ ਨੇ ਇਹ ਬੰਬ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਪਲਾਂਟ ਕੀਤਾ ਸੀ। ਬੰਬ ਦੀ ਸੂਚਨਾ ਦੇ ਬਾਅਦ ਬੰਬ ਡਿਸਪੋਜ਼ਲ ਦਸਤੇ ਨੇ ਬੰਬ ਨੂੰ ਨਕਾਰਾ ਕਰ ਦਿੱਤਾ। ਪੁਲਸ ਨੂੰ ਸ਼ੱਕ ਹੈ ਕਿ ਇਲਾਕੇ 'ਚ ਹੋਰ ਵੀ ਅਜਿਹੇ ਬੰਬ ਪਲਾਂਟ ਕੀਤੇ ਹੋ ਸਕਦੇ ਹਨ। ਇਸ ਲਈ ਪੁਲਸ ਨੇ ਇਲਾਕੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।