ਸਕੂਲ ਦੇ ਹੋਸਟਲ ''ਚ 11ਵੀਂ ਜਮਾਤ ਦੀ ਵਿਦਿਆਰਥਣ ਨੇ ਬੱਚੇ ਨੂੰ ਦਿੱਤਾ ਜਨਮ, ਮਚਿਆ ਹੜਕੰਪ

Sunday, Jan 19, 2020 - 10:53 AM (IST)

ਸਕੂਲ ਦੇ ਹੋਸਟਲ ''ਚ 11ਵੀਂ ਜਮਾਤ ਦੀ ਵਿਦਿਆਰਥਣ ਨੇ ਬੱਚੇ ਨੂੰ ਦਿੱਤਾ ਜਨਮ, ਮਚਿਆ ਹੜਕੰਪ

ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ ਵਿਚ 11ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਸ਼ਨੀਵਾਰ ਭਾਵ ਕੱਲ ਇਕ ਸਕੂਲ ਦੇ ਹੋਸਟਲ ਵਿਚ ਬੱਚੇ ਨੂੰ ਜਨਮ ਦਿੱਤਾ। ਬੱਚਾ ਮਰਿਆ ਹੋਇਆ ਪੈਦਾ ਹੋਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਪ੍ਰਬੰਧਨ ਦੇ ਨਾਲ-ਨਾਲ ਸ਼ਾਸਨ ਅਤੇ ਪ੍ਰਸ਼ਾਸਨ 'ਚ ਵੀ ਹੜਕੰਪ ਜਿਹਾ ਮਚ ਗਿਆ। ਓਧਰ ਲੜਕੀ ਨੂੰ ਇਸ ਮਾਮਲੇ ਸੰਬੰਧੀ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਆਪਣੇ ਪਿੰਡ ਦੇ ਹੀ ਇਕ ਲੜਕੇ ਨਾਲ ਰਿਲੇਸ਼ਨ 'ਚ ਸੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੋਸਟਲ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਵਿਦਿਆਰਥਣ ਦੀ ਸਿਹਤ ਖਰਾਬ ਹੋਣ ਦੀ ਗੱਲ ਕਹਿ ਕੇ ਉਸ ਨੂੰ ਬੁਖਾਰ ਦੀ ਦਵਾਈ ਦੇ ਦਿੱਤੀ ਗਈ ਸੀ। ਇਸ ਤੋਂ ਬਾਅਦ ਜਦੋਂ ਦੇਰ ਰਾਤ ਹਾਲਤ ਹੋਰ ਵਿਗੜ ਗਈ ਤਾਂ ਉਸ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ। 

ਇਸ ਘਟਨਾ ਨੂੰ ਲੈ ਕੇ ਡਿਪਟੀ ਕਲੈਕਟਰ ਨੇ ਕਿਹਾ ਕਿ ਬੱਚਾ ਮਰਿਆ ਹੋਇਆ ਪੈਦਾ ਹੋਇਆ ਹੈ। ਲੜਕੀ ਨੂੰ ਬਾਅਦ ਵਿਚ ਹਸਪਤਾਲ ਲਿਆਂਦਾ ਗਿਆ। ਅਸੀਂ ਮੈਡੀਕਲ ਸਟਾਫ ਤੋਂ ਪੁੱਛ-ਗਿੱਛ ਕੀਤੀ। ਹੋਸਟਲ ਸੁਪਰਡੈਂਟ ਨੂੰ ਤੁਰੰਤ ਤੋਂ ਸਸਪੈਂਡ ਕਰ ਦਿੱਤਾ ਗਿਆ। ਅੱਗੇ ਦੀ ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਸਕੂਲ ਪ੍ਰਸ਼ਾਸਨ ਨੇ ਮਰੇ ਹੋਏ ਬੱਚੇ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ।


author

Tanu

Content Editor

Related News