ਮੁੰਬਈ ''ਚ ਸਮੁੰਦਰ ਤੱਟ, ਨਦੀ ਕੰਡੇ ਅਤੇ ਤਾਲਾਬਾਂ ''ਚ ਛੱਠ ਪੂਜਾ ਬੈਨ

Tuesday, Nov 17, 2020 - 11:46 PM (IST)

ਮੁੰਬਈ - ਬਿਹਾਰ ਅਤੇ ਪੂਰਵਾਂਚਲ 'ਚ ਪ੍ਰਮੁੱਖ ਰੂਪ ਨਾਲ ਮਨਾਈ ਜਾਣ ਵਾਲੀ ਛੱਠ ਪੂਜਾ 20 ਨੂੰ ਸ਼ੁਰੂ ਹੋਵੇਗੀ ਅਤੇ 21 ਨਵੰਬਰ ਨੂੰ ਖ਼ਤਮ ਹੋਵੇਗੀ। ਇਸ ਤਿਉਹਾਰ ਦਾ ਹਿੰਦੂ ਧਰਮ 'ਚ ਬਹੁਤ ਵਿਸ਼ੇਸ਼ ਮਹੱਤਤਾ ਹੈ। ਛੱਠ ਪੂਜਾ ਨਦੀ, ਤਾਲਾਬ ਜਾਂ ਪੋਖਰਾ ਕੰਡੇ ਘਾਟ ਸਜਾ ਕੇ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕੁੱਝ ਅਜਿਹੇ ਸੂਬੇ ਹਨ ਜਿੱਥੇ ਛੱਠ ਤਿਉਹਾਰ 'ਤੇ ਜਨਤਕ ਸ‍ਥਾਨ 'ਤੇ ਜਾ ਕੇ ਪੂਜਾ ਕਰਨ 'ਤੇ ਬੈਨ ਲਗਾ ਦਿੱਤਾ ਗਿਆ ਹੈ। ਇਸ ਕ੍ਰਮ 'ਚ ਬੀ.ਐੱਮ.ਸੀ. ਨੇ ਵੀ ਮੁੰਬਈ 'ਚ ਸਮੁੰਦਰ ਤੱਟ, ਨਦੀ ਕੰਡੇ, ਤਾਲਾਬਾਂ 'ਚ ਛੱਠ ਪੂਜਾ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦੇ ਮੁੰਬਈ 'ਚ ਅੱਜ 541 ਨਵੇਂ ਕੇਸ ਪਾਏ ਗਏ, ਉਥੇ ਹੀ ਇਸ ਮਹਾਮਾਰੀ ਨਾਲ 14 ਲੋਕਾਂ ਦੀ ਮੌਤ ਹੋਈ ਹੈ। ਰਾਹਤ ਦੀ ਗੱਲ ਹੈ ਕਿ 1565 ਮਰੀਜ਼ ਠੀਕ ਵੀ ਹੋਏ ਹਨ।
ਇਹ ਵੀ ਪੜ੍ਹੋ: ਦਿੱਲੀ 'ਚ ਛੱਠ ਪੂਜਾ 'ਤੇ ਰਹੇਗੀ ਜਨਤਕ ਛੁੱਟੀ, ਆਪ ਸਰਕਾਰ ਨੇ ਕੀਤਾ ਐਲਾਨ


Inder Prajapati

Content Editor

Related News