ਛੱਠ ਪੂਜਾ ''ਚ ਰੁਝਿਆ ਲਾਲੂ ਪਰਿਵਾਰ, ਸਿਹਤਮੰਦ ਨਾ ਹੋਣ ਕਾਰਨ ਵੀ ਰਾਬੜੀ ਕਰ ਰਹੀ ਪੂਜਾ
Wednesday, Oct 25, 2017 - 06:08 PM (IST)

ਨਵੀਂ ਦਿੱਲੀ— ਬਿਹਾਰ 'ਚ ਛੱਠ ਪੂਜਾ ਬਹੁਤ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਆਪਣੇ ਘਰ-ਪਰਿਵਾਰ ਅਤੇ ਰਾਜ ਦੇ ਵਿਕਾਸ ਦੀ ਕਾਮਨਾ ਕਰਦੇ ਹੋਏ ਛੱਠ ਪੂਜਾ ਕਰ ਰਹੀ ਹੈ। ਰਾਬੜੀ ਨੇ ਮੰਗਲਵਾਰ ਨੂੰ ਆਪਣੇ ਪੂਰੇ ਪਰਿਵਾਰ ਨਾਲ ਪੂਜਾ ਸ਼ੁਰੂ ਕੀਤੀ।
ਉਨ੍ਹਾਂ ਦੇ ਪਰਿਵਾਰ 'ਚ ਛੱਠ ਪੂਜਾ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀਆਂ ਸੱਤ ਬੇਟੀਆਂ, ਜੁਆਈ ਅਤੇ ਨਾਤੀ-ਨਾਤਿਨ ਸਮੇਤ ਸਾਰੇ ਰਿਸ਼ਤੇਦਾਰਾ ਛੱਠ ਪੂਜਾ ਲਈ ਘਰ ਆਏ। ਲਾਲੂ ਪ੍ਰਸਾਦ ਯਾਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਛੱਠ ਪੂਜਾ 'ਚ ਬਹੁਤ ਆਸਥਾ ਹੈ। ਇਸ ਪੂਜਾ ਨਾਲ ਮਨ ਪਵਿੱਤਰ ਅਤੇ ਸ਼ਾਂਤ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਛੱਠ ਅਜਿਹਾ ਤਿਉਹਾਰ ਹੈ,ਜਿਸ 'ਚ ਲੋਕ ਜਾਤੀ ਸਭ ਭੁੱਲ ਕੇ ਇਕ ਹੋ ਜਾਂਦੇ ਹਨ।
ਜਾਣਕਾਰੀ ਮੁਤਾਬਕ ਤੇਜਸਵੀ ਯਾਦਵ ਇਸ ਸਮੇਂ ਦਿੱਲੀ 'ਚ ਮੌਜੂਦ ਹਨ। ਲਾਲੂ ਦੇ ਵੱਡੇ ਬੇਟੇ ਨੇ ਤੇਜਸਵੀ ਦੀ ਮੌਜੂਦਗੀ 'ਤੇ ਆਪਣੀ ਮਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਨਾਲ ਛੱਠ ਪੂਜ 'ਚ ਸ਼ਾਮਲ ਹੋਏ। ਦੱਸ ਦਈਏ ਕਿ ਇਸ ਵਾਰ ਰਾਬੜੀ ਦੇਵੀ ਦੇ ਛੱਠ ਪੂਜਾ ਨਾ ਕਰਨ ਨੂੰ ਲੈ ਕੇ ਚਰਚਾ ਹੋ ਰਹੀ ਸੀ ਪਰ ਇਸ ਵਿਚਕਾਰ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਰਾਬੜੀ ਦੇਵੀ ਦੀ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਪਰਿਵਾਰ ਅਤੇ ਰਾਜ 'ਚ ਸੁੱਖ ਸ਼ਾਂਤੀ ਵਿਕਾਸ ਲਈ ਇਸ ਵਾਰ ਵੀ ਛੱਠ ਪੂਜਾ ਕਰ ਰਹੀ ਹੈ।