ਕੋਰੋਨਾ ਲਈ ਬਣਾਈ ਦਵਾਈ ਦਾ ਖੁਦ ''ਤੇ ਕੀਤਾ ਟੇਸਟ, ਚੇਨਈ ਦੇ ਡਾਕਟਰ ਦੀ ਮੌਤ

05/09/2020 6:52:16 PM

ਚੇਨਈ - ਕੋਰੋਨਾ ਵਾਇਰਸ ਦਾ ਪੂਰੀ ਦੁਨੀਆ 'ਚ ਕਹਿਰ ਜਾਰੀ ਹੈ। ਪੂਰੀ ਦੁਨੀਆ 'ਚ ਇਸ ਤੋਂ ਬਚਨ ਦੇ ਉਪਾਅ ਲਗਾਤਾਰ ਲੱਭੇ ਜਾ ਰਹੇ ਹਨ। ਭਾਰਤ ਸਮੇਤ ਕਈ ਦੇਸ਼ ਇਸ 'ਚ ਲੱਗੇ ਹੋਏ ਹਨ। ਇਸ ਦੌਰਾਨ ਚੇਨਈ 'ਚ ਇੱਕ ਡਾਕਟਰ ਕੋਰੋਨਾ ਵਾਇਰਸ ਦੇ ਇਲਾਜ ਲਈ ਬਣਾਈ ਗਈ ਖੁਦ ਦੀ ਦਵਾਈ ਦਾ ਪ੍ਰੀਖਣ ਕਰ ਰਿਹਾ ਸੀ, ਪਰ ਪ੍ਰੀਖਣ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਇਹ ਘਟਨਾ ਚੇਨਈ ਦੀ ਹੈ, ਇੱਥੇ ਪੇਰੁੰਗੁਡੀ ਦੇ ਰਹਿਣ ਵਾਲੇ ਕੇ. ਸ਼ਿਵਨੇਸਨ ਇੱਕ ਆਯੁਰਵੈਦਿਕ ਉਤਪਾਦਨ ਕੰਪਨੀ ਦੇ ਨਾਲ ਫਾਰਮਾਸਿਸਟ ਅਤੇ ਪ੍ਰੋਡਕਸ਼ਨ ਮੈਨੇਜਰ ਦੇ ਰੂਪ 'ਚ ਕੰਮ ਕਰ ਰਹੇ ਸਨ, ਜੋ ਬਲਗ਼ਮ ਸਿਰਪ ਲਈ ਪ੍ਰਸਿੱਧ ਹੈ। ਇਸ 'ਚ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਸ਼ਿਵਨੇਸਨ ਅਤੇ ਉਨ੍ਹਾਂ ਦੇ ਬਾਸ ਰਾਜਕੁਮਾਰ ਇੱਕ ਦਵਾਈ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਕੋਰੋਨਾ ਲਈ ਜੋ ਦਵਾਈ ਬਣਾਈ ਉਸ ਨੂੰ ਖੁਦ ਆਪਣੇ 'ਤੇ ਹੀ ਟੇਸਟ ਕਰਣ ਲੱਗੇ। ਰਾਜਕੁਮਾਰ ਨੇ ਉਸ ਦਵਾਈ ਦੀ ਕੁੱਝ ਬੂੰਦਾਂ ਪੀ ਲਈ ਅਤੇ ਸ਼ਿਵਨੇਸਨ ਨੇ ਜ਼ਿਆਦਾ ਮਾਤਰਾ 'ਚ ਉਸ ਦਾ ਸੇਵਨ ਕਰ ਲਿਆ।
ਦਵਾਈ ਦਾ ਸੇਵਨ ਕਰਦੇ ਹੀ ਉਹ ਦੋਵੇਂ ਬੇਹੋਸ਼ ਹੋ ਗਏ। ਉਨ੍ਹਾਂ ਦੋਵਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਸ਼ਿਵਨੇਸਨ ਦੀ ਹਸਪਤਾਲ 'ਚ ਮੌਤ ਹੋ ਗਈ, ਜਦੋਂ ਕਿ ਰਾਜਕੁਮਾਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਾਮਲੇ 'ਚ ਪੁਲਸ ਦੀ ਟੀਮ ਵੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਪ੍ਰੇਸ਼ਾਨ ਹੈ। ਹੁਣ ਤੱਕ ਕੋਈ ਵੀ ਦੇਸ਼ ਇਸ ਵਾਇਰਸ ਲਈ ਵੈਕਸੀਨ ਨਹੀਂ ਲੱਭ ਸਕਿਆ ਹੈ। ਇਹ ਵੱਖਰੀ ਗੱਲ ਹੈ ਕਿ ਤਮਾਮ ਦੇਸ਼ ਇਸ ਨੂੰ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ।
ਚੀਨ ਅਜਿਹਾ ਪਹਿਲਾ ਦੇਸ਼ ਹੈ ਜਿੱਥੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਦੂਜੇ ਪੜਾਅ 'ਚ ਹੈ। ਚੀਨ ਦੇ ਵੈਕਸੀਨ ਵਿਕਾਸ ਪ੍ਰੋਗਰਾਮ 'ਤੇ ਪੂਰੀ ਤਰ੍ਹਾਂ ਨਾਲ ਚੀਨ ਦੀ ਫੌਜ ਭਾਵ ਪੀਪਲਸ ਲਿਬਰੇਸ਼ਨ ਆਰਮੀ (PLA) ਦਾ ਕੰਟਰੋਲ ਹੈ। ਅਮਰੀਕਾ 'ਚ ਵੀ ਵੈਕਸੀਨ ਬਣਾਉਣ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ। ਭਾਰਤ ਦੀ ਵੀ ਕਰੀਬ ਅੱਧਾ ਦਰਜਨ ਕੰਪਨੀਆਂ ਕੋਰੋਨਾ ਦੀ ਵੈਕ‍ਸੀਨ ਬਣਾਉਣ 'ਚ ਲੱਗੀਆਂ ਹੋਈਆਂ ਹਨ।


Inder Prajapati

Content Editor

Related News