ਚੇਨਈ ਹਵਾਈ ਅੱਡੇ ''ਤੇ ਲੱਗੀ ਅੱਗ, ਟਲਿਆ ਵੱਡਾ ਹਾਦਸਾ
Tuesday, Jan 27, 2026 - 03:19 PM (IST)
ਚੇਨਈ : ਚੇਨਈ ਹਵਾਈ ਅੱਡੇ 'ਤੇ ਮੰਗਲਵਾਰ ਵਾਲੇ ਦਿਨ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਮਾਮੂਲੀ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਰਵਾਨਗੀ ਖੇਤਰ ਵਿੱਚ ਸਥਿਤ ਸਟਾਫ ਕੰਟੀਨ ਵਿੱਚ ਇੱਕ ਚੰਗਿਆੜੀ ਕਾਰਨ ਅੱਗ ਲੱਗ ਗਈ, ਜਿਸ ਕਾਰਨ ਕਾਫ਼ੀ ਧੂੰਆਂ ਫੈਲ ਗਿਆ।
ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕਰ ਦਿੱਤਾ ਗਿਆ। ਇਸ ਨਾਲ ਹਵਾਈ ਆਵਾਜਾਈ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ। ਇਸ ਘਟਨਾ ਦੇ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਏਅਰਲਾਈਨਜ਼ ਦਫ਼ਤਰ ਖੇਤਰ ਦੇ ਨੇੜੇ ਸਥਿਤ ਇਕ ਟੀ2 ਰਵਾਨਗੀ ਖੇਤਰ ਵਿਚ ਮਾਮੂਲੀ ਅੱਗ ਲੱਗਣ ਦੀ ਘਟਨਾ ਵਾਪਰ ਗਈ ਸੀ। ਘਟਨਾ ਵਾਲੀ ਥਾਂ 'ਤੇ ਕੁਝ ਦਸਤਾਵੇਜ਼ ਰੁੱਖੇ ਗਏ ਸਨ। ਘਟਨਾ ਦਾ ਪਤਾ ਲੱਗਣ 'ਤੇ ਇਸ 'ਤੇ ਕਾਬੂ ਪਾ ਲਿਆ ਗਿਆ ਹੈ। ਉਸ ਘਟਨਾ ਨਾਲ ਉਡਾਣ ਸੰਚਾਲਨ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ। ਟੀ2 ਤੋਂ ਅਗਲੀ ਨਿਰਧਾਰਤ ਉਡਾਣ ਦੁਪਹਿਰ 2:35 ਵਜੇ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਬਦਲ ਗਏ ਨਿਯਮ, ਬਦਰੀਨਾਥ-ਕੇਦਾਰਨਾਥ ਸਣੇ 45 ਮੰਦਰਾਂ 'ਚ ਇਨ੍ਹਾਂ ਲੋਕਾਂ ਦੀ NO ENTERY!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
