ਸ਼ੈੱਫ ਇਮਤਿਆਜ਼ ਕੁਰੈਸ਼ੀ ਦਾ 93 ਸਾਲ ਦੀ ਉਮਰ ''ਚ ਦਿਹਾਂਤ
Saturday, Feb 17, 2024 - 01:43 AM (IST)
![ਸ਼ੈੱਫ ਇਮਤਿਆਜ਼ ਕੁਰੈਸ਼ੀ ਦਾ 93 ਸਾਲ ਦੀ ਉਮਰ ''ਚ ਦਿਹਾਂਤ](https://static.jagbani.com/multimedia/2024_2image_01_40_230944101qureshi.jpg)
ਨੈਸ਼ਨਲ ਡੈਸਕ — ਮਸ਼ਹੂਰ ਸ਼ੈੱਫ ਇਮਤਿਆਜ਼ ਕੁਰੈਸ਼ੀ ਦਾ ਸ਼ੁੱਕਰਵਾਰ ਤੜਕੇ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਉਮਰ ਸੰਬੰਧੀ ਬੀਮਾਰੀਆਂ ਕਾਰਨ ਦੇਹਾਂਤ ਹੋ ਗਿਆ। ਇਮਤਿਆਜ਼ ਦੇ ਬੇਟੇ ਇਸ਼ਤਿਆਕ ਕੁਰੈਸ਼ੀ ਨੇ ਇਹ ਜਾਣਕਾਰੀ ਦਿੱਤੀ। ਇਮਤਿਆਜ਼ 93 ਸਾਲ ਦੇ ਸਨ। ਇਮਤਿਆਜ਼ ਦਮ ਪੁਖਤ ਸ਼ੈਲੀ ਦੀ ਖਾਣਾ ਪਕਾਉਣ ਦੀ ਪੁਰਾਣੀ-ਲਖਨਵੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਲਈ ਜਾਣੇ ਜਾਂਦੇ ਸਨ। ਇਸ਼ਤਿਆਕ ਨੇ ਕਿਹਾ, “ਉਹ ਪਿਛਲੇ 14 ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਉਹ ਸ਼ੂਗਰ ਤੋਂ ਪੀੜਤ ਸਨ।'' ਇਮਤਿਆਜ਼ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਕੀਤਾ ਗਿਆ। ਇਮਤਿਆਜ਼ ਦੇ ਪੰਜ ਪੁੱਤਰ ਅਤੇ ਦੋ ਧੀਆਂ ਹਨ।