ਜੰਮੂ-ਕਸ਼ਮੀਰ ''ਚ ਸਸਤੀ ਹੋਈ ਸ਼ਰਾਬ, 50 ਫੀਸਦੀ ''ਕੋਰੋਨਾ ਟੈਕਸ'' ਵਾਪਸ

09/01/2020 9:10:11 PM

ਜੰਮੂ- ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਸ਼ਰਾਬ 'ਤੇ ਲਗਾਏ ਗਈ 50 ਫੀਸਦੀ ਵਾਧੂ ਐਕਸਾਈਜ਼ ਡਿਊਟੀ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਵਾਪਸ ਲੈ ਲਿਆ। 

ਇਸ ਦੇ ਨਾਲ ਵਿੱਤੀ ਸਾਲ 2020-21 ਦੀ ਬਚੀ ਮਿਆਦ ਲਈ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਨਵੀਂ ਐਕਸਾਈਜ਼ ਨੀਤੀ ਵੀ ਲਾਗੂ ਕਰ ਦਿੱਤੀ ਗਈ ਹੈ। ਆਬਕਾਰੀ ਕਮਿਸ਼ਨਰ ਰਾਜੇਸ਼ ਕੁਮਾਰ ਸ਼ਾਵਨ ਨੇ ਦੱਸਿਆ ਕਿ ਨਵੀਂ ਆਬਕਾਰੀ ਨੀਤੀ ਵਿਚ ਪਹਿਲੀ ਵਾਰ ਛੇ ਵਰਗਾਂ ਦੇ ਲੋਕਾਂ ਲਈ 12 ਫੀਸਦੀ ਰਾਖਵਾਂਕਰਨ ਕੀਤਾ ਗਿਆ ਹੈ। 

ਇਸ ਵਿਚ ਸਾਬਕਾ ਫੌਜੀ ਅਧਿਕਾਰੀ, ਬੇਰੋਜ਼ਗਾਰ ਨੌਜਵਾਨ ਅਤੇ ਕਮਜ਼ੋਰ ਵਰਗ ਸ਼ਾਮਲ ਹਨ। ਉਨ੍ਹਾਂ ਨੂੰ ਕੇਂਦਰ ਸ਼ਾਸਤ ਵਿਚ ਵੱਖ-ਵੱਖ ਸੈਰ-ਸਪਾਟਾ ਸਥਾਨਾਂ 'ਤੇ ਬਾਰ-ਰੈਸਟੋਰੈਂਟਾਂ ਆਦਿ ਖੋਲ੍ਹਣ' ਤੇ ਰਾਖਵਾਂਕਰਨ ਦਿੱਤਾ ਜਾਵੇਗਾ।

ਸ਼ਾਵਨ ਨੇ ਕਿਹਾ ਕਿ ਸ਼ਰਾਬ 'ਤੇ ਮਈ ਵਿਚ ਲਗਾਏ ਗਏ 50 ਫੀਸਦੀ ਦੀ ਵਾਧੂ ਐਕਸਾਈਜ਼ ਡਿਊਟੀ, ਜਿਸ ਨੂੰ ਆਮ ਲੋਕ ਕੋਰੋਨਾ ਟੈਕਸ ਦੇ ਨਾਂ ਤੋਂ ਜਾਣਦੇ ਹਨ, ਉਸ ਨੂੰ ਮੰਗਲਵਾਰ ਨੂੰ ਨਵੀਂ ਐਕਸਾਈਜ਼ ਨੀਤੀ ਲਾਗੂ ਹੋਣ ਤੋਂ ਬਾਅਦ ਵਾਪਸ ਲੈ ਲਿਆ ਗਿਆ ਹੈ। ਇਸ ਵਿਚ ਸ਼ਰਾਬ ਦੇ ਵਪਾਰ ਵਿਚ ਪਾਰਦਰਸ਼ਤਾ ਲਾਉਣ 'ਤੇ ਜ਼ੋਰ ਦਿੱਤਾ ਗਿਆ ਹੈ।


Sanjeev

Content Editor

Related News