ਦਿੱਲੀ ’ਚ ਹੁਣ ਨਹੀਂ ਮਿਲੇਗੀ ਸਸਤੀ ਸ਼ਰਾਬ

Tuesday, Mar 01, 2022 - 12:59 AM (IST)

ਦਿੱਲੀ ’ਚ ਹੁਣ ਨਹੀਂ ਮਿਲੇਗੀ ਸਸਤੀ ਸ਼ਰਾਬ

ਨਵੀਂ ਦਿੱਲੀ- ਦਿੱਲੀ ’ਚ ਹੁਣ ਸਸਤੀ ਸ਼ਰਾਬ ਨਹੀਂ ਮਿਲੇਗੀ। ਇੱਥੇ ਹੁਣ ਤੱਕ ਮਿਲ ਰਹੀ ਸ਼ਰਾਬ ਦੀ ਖਰੀਦ ’ਤੇ ਬੰਪਰ ਛੋਟ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਛੋਟ ਦੀ ਵਜ੍ਹਾ ਨਾਲ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਹਨ, ਜਿਸ ਨਾਲ ਕੋਵਿਡ-19 ਦਾ ਖਤਰਾ ਵੱਧ ਸਕਦਾ ਹੈ। 

ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਸੋਮਵਾਰ ਨੂੰ ਐਕਸਾਈਜ਼ ਵਿਭਾਗ ਨੇ ਇਸ ’ਤੇ ਨਵਾਂ ਹੁਕਮ ਜਾਰੀ ਕਰਦੇ ਹੋਏ ਡਿਸਕਾਊਂਟ ਬੰਦ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਕਿਆਸ ਲਾਏ ਜਾ ਚੁੱਕੇ ਸਨ ਕਿ ਸ਼ਰਾਬ ’ਤੇ ਮਿਲ ਰਹੀ ਵੱਡੀ ਛੋਟ ਛੇਤੀ ਹੀ ਬੰਦ ਹੋਣ ਵਾਲੀ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਇਸ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News