ਦਿੱਲੀ ਹਾਈਕੋਰਟ ਤੋਂ ਸਾਬਕਾ CM ਚੌਟਾਲਾ ਨੂੰ ਵੱਡੀ ਰਾਹਤ, 4 ਹਫਤੇ ਵਧਾਈ ਗਈ ਪੈਰੋਲ
Monday, Aug 26, 2019 - 05:55 PM (IST)
ਚੰਡੀਗੜ੍ਹ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਆਪਣੀ ਪੈਰੋਲ 4 ਹਫਤੇ ਵਧਾਉਣ ਲਈ ਦਿੱਲੀ ਹਾਈਕੋਰਟ 'ਚ ਅਰਜੀ ਦਾਖਲ ਕੀਤੀ ਸੀ, ਜਿਸ ਨੂੰ ਅੱਜ ਭਾਵ ਸੋਮਵਾਰ ਦਿੱਲੀ ਹਾਈਕੋਰਟ ਨੇ ਸਵੀਕਾਰ ਕਰ ਲਿਆ ਹੈ ਅਤੇ ਪੈਰੋਲ ਦੀ ਮਿਆਦ 4 ਹਫਤੇ ਹੋਰ ਵਧਾ ਦਿੱਤੀ ਸੀ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਓ. ਪੀ. ਚੌਟਾਲਾ ਦੀ ਪਤਨੀ ਦੇ ਦਿਹਾਂਤ ਹੋਣ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਨੂੰ 2 ਹਫਤਿਆਂ ਦੀ ਪੈਰੋਲ ਮਿਲੀ ਸੀ।
ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦਾ ਪੁੱਤਰ ਅਜੇ ਚੌਟਾਲਾ ਸਿੱਖਿਆ ਭਰਤੀ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ੀ ਹੋਣ ਕਰਕੇ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ।
ਸਜ਼ਾ ਮਾਫ ਕਰਨ ਦੀ ਪਟੀਸ਼ਨ ਹੈ ਵਿਚਾਰਅਧੀਨ-
ਓਮ ਪ੍ਰਕਾਸ਼ ਚੌਟਾਲਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਹਾਈ ਕੋਰਟ 'ਚ ਆਪਣੀ ਵੱਧਦੀ ਉਮਰ ਅਤੇ ਅਪਾਹਜਤਾ ਦੇ ਚੱਲਦਿਆਂ ਸਮੇਂ ਤੋਂ ਪਹਿਲਾਂ ਸਜ਼ਾ ਮਾਫ ਕਰਨ ਦੀ ਅਰਜੀ ਲਗਾਈ ਸੀ। ਹਾਈ ਕੋਰਟ ਨੇ ਇਸ ਪਟੀਸ਼ਨ ਦੇ ਨਿਪਟਾਰੇ ਲਈ ਦਿੱਲੀ ਸਰਕਾਰ ਨੂੰ ਆਦੇਸ਼ ਦਿੱਤਾ ਸੀ ਹਾਲਾਂਕਿ ਹੁਣ ਇਹ ਪਟੀਸ਼ਨ ਦਿੱਲੀ ਸਰਕਾਰ ਦੇ ਵਿਚਾਰਅਧੀਨ ਹੈ।
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
