ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ

Tuesday, Jan 21, 2025 - 05:14 PM (IST)

ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ

ਨੈਸ਼ਨਲ ਡੈਸਕ- ਆਰਟੀਫੀਸ਼ੀਅਲ ਇੰਟੈਲੀਜੈਂਸ (AI) ਚੈਟਬੋਟ ChatGPT ਨੇ ਪੇਸ਼ੇਵਰਾਂ ਅਤੇ ਕੰਪਨੀਆਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਉਸ ਦੀ ਜਾਨ ਬਚ ਗਈ ਹੈ। ਇਕ ਰਿਪੋਰਟ ਮੁਤਾਬਕ ChatGPT ਨੇ ਵਰਕਆਊਟ ਕਰਨ ਤੋਂ ਬਾਅਦ ਵਿਗੜਦੀ ਸਿਹਤ ਦੇ ਕਾਰਨ ਇਕ ਗੰਭੀਰ ਅਤੇ ਜਾਨਲੇਵਾ ਬੀਮਾਰੀ ਦੀ ਪਛਾਣ ਕੀਤੀ।

ਇਹ ਵੀ ਪੜ੍ਹੋ- Jio ਦਾ ਕਰੋੜਾਂ ਯੂਜ਼ਰਸ ਨੂੰ ਝਟਕਾ; ਮਹਿੰਗਾ ਹੋਇਆ ਰੀਚਾਰਜ Plan

ChatGPT ਨੇ ਦੱਸੇ ਬੀਮਾਰੀ ਦੇ ਲੱਛਣ

ਯੂਜ਼ਰ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹਲਕੀ ਵਰਕਆਊਟ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਆਪਣੇ ਸਰੀਰ 'ਚ ਬਹੁਤ ਦਰਦ ਅਤੇ ਬੇਅਰਾਮੀ ਮਹਿਸੂਸ ਹੋਣ ਲੱਗੀ। ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੇ ChatGPT ਨੂੰ ਆਪਣੇ ਲੱਛਣ ਦੱਸੇ। ਚੈਟਬੋਟ ਨੇ ਉਸ ਨੂੰ ਤੁਰੰਤ ਹਸਪਤਾਲ ਜਾਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ- ਪਤਨੀ ਨਾਲ ਗੋਲਗੱਪਿਆਂ ਦਾ ਸੁਆਦ ਲੈ ਰਿਹਾ ਸੀ ਪਤੀ, ਤਾਂ ਹੋਇਆ ਕੁਝ ਅਜਿਹਾ ਹੀ ਥਾਈਂ ਤੋੜਿਆ ਦਮ

ਹਸਪਤਾਲ ਜਾਣ ਦੀ ਦਿੱਤੀ ਸਲਾਹ: ਯੂਜ਼ਰ

ਯੂਜ਼ਰ ਨੇ ਕਿਹਾ ਕਿ ਮੈਂ ChatGPT ਨੂੰ ਆਪਣੇ ਲੱਛਣਾਂ ਬਾਰੇ ਦੱਸਿਆ ਅਤੇ ਉਸ ਨੇ ਮੈਨੂੰ ਤੁਰੰਤ ਹਸਪਤਾਲ ਜਾਣ ਦੀ ਸਲਾਹ ਦਿੱਤੀ ਕਿਉਂਕਿ ਮੇਰੇ ਲੱਛਣ ਮੱਧਮ ਤੋਂ ਗੰਭੀਰ ਰਬਡੋਮਾਈਲਿਸਿਸ (Rhabdomyolysis) ਦੇ ਨਾਲ ਮੇਲ ਖਾਂਦੇ ਸਨ। ChatGPT ਦੀ ਸਲਾਹ ਤੋਂ ਬਾਅਦ ਉਹ ਹਸਪਤਾਲ ਗਿਆ ਅਤੇ ਟੈਸਟ ਕਰਵਾਇਆ। ਨਤੀਜੇ ਵਜੋਂ ਉਸ ਨੂੰ ਗੰਭੀਰ ਰਬਡੋਮਾਈਲਿਸਿਸ ਦਾ ਪਤਾ ਲੱਗਾ। ਯੂਜ਼ਰ ਨੇ ਇਹ ਵੀ ਦੱਸਿਆ ਕਿ ਉਸ ਨੇ ChatGPT ਦੀ ਮਦਦ ਨਾਲ ਆਪਣੇ ਲੈਬ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ, ਜੋ ਡਾਕਟਰਾਂ ਵਲੋਂ ਰਿਪੋਰਟ ਕੀਤੇ ਗਏ ਨਤੀਜਿਆਂ ਨਾਲ ਮੇਲ ਖਾਂਦਾ ਹੈ। ChatGPT ਦੇ ਵਿਸ਼ਲੇਸ਼ਣ ਨੇ ਮੈਨੂੰ ਸਥਿਤੀ ਬਾਰੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ, ਡਾਕਟਰ ਵਲੋਂ ਪੁਸ਼ਟੀ ਕਰਨ ਤੋਂ ਪਹਿਲਾਂ ਹੀ।

ਇਹ ਵੀ ਪੜ੍ਹੋ- ਸਨਕੀ ਫ਼ੌਜੀ ਦਾ ਕਾਰਾ; ਵੀਡੀਓ ਕਾਲ ਕਰ ਖੁੱਲ੍ਹਵਾਇਆ ਦਰਵਾਜ਼ਾ, ਪਤਨੀ ਨੂੰ ਮਾਰੀਆਂ ਗੋਲੀਆਂ

ਕੀ ਹੈ ਰੈਬਡੋਮਾਈਲਿਸਿਸ ਬੀਮਾਰੀ?

ਰੈਬਡੋਮਾਈਲਿਸਿਸ ਇਕ ਗੰਭੀਰ ਡਾਕਟਰੀ ਸਥਿਤੀ ਹੈ ਜਿਸ ਵਿਚ ਮਾਸਪੇਸ਼ੀਆਂ ਦੇ ਟਿਸ਼ੂ ਤੇਜ਼ੀ ਨਾਲ ਟੁੱਟਣਾ ਸ਼ੁਰੂ ਹੋ ਜਾਂਦੇ ਹਨ। ਇਹ ਗੁਰਦੇ ਡੈਮੇਜ, ਮੈਟਾਬੋਲਿਕ ਐਸਿਡੋਸਿਸ ਅਤੇ ਇਲੈਕਟ੍ਰੋਲਾਈਟ ਅਸੰਤੁਲਨ ਵਰਗੀਆਂ ਪੇਚੀਦਗੀਆਂ ਪੈਦਾ ਕਰ ਸਕਦਾ ਹੈ। ਸਮੇਂ ਸਿਰ ਇਲਾਜ ਨਾ ਮਿਲਣ 'ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News