ਪੁਲਸੀਏ ਨੇ ਦਿਖਾਇਆ ਵਰਦੀ ਦਾ ਰੋਅਬ, ਤੇਲ ਦੇ ਪੈਸੇ ਮੰਗਣ 'ਤੇ ਪੰਪ ਮੁਲਾਜ਼ਮ ਨੂੰ 1 ਕਿਲੋਮੀਟਰ ਤਕ ਘੜੀਸਿਆ
Monday, Jul 15, 2024 - 11:53 PM (IST)
ਨੈਸ਼ਨਲ ਡੈਸਕ : ਕੇਰਲ ਦੇ ਕੰਨੂਰ ਜ਼ਿਲ੍ਹੇ ਵਿਚ ਪੁਲਸ ਮੁਲਾਜ਼ਮ ਨੇ ਤੇਲ ਦੇ ਪੈਸੇ ਮੰਗੇ ਜਾਣ 'ਤੇ ਪੰਪ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਬੋਨਟ 'ਤੇ ਡਿੱਗ ਗਿਆ ਅਤੇ ਇਸ ਹਾਲਤ ਵਿਚ ਉਸ ਨੂੰ ਮੇਨ ਸੜਕ 'ਤੇ ਇਕ ਕਿਲੋਮੀਟਰ ਤਕ ਘੜੀਸ ਕੇ ਲੈ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਕੰਨੂਰ ਸ਼ਹਿਰ ਦੇ ਪੁਲਸ ਕਮਿਸ਼ਨਰ ਅਜੀਤ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਤੇਲ ਪਵਾਉਣ ਤੋਂ ਬਾਅਦ ਪੁਲਸ ਦੀ ਗੱਡੀ ਦਾ ਡਰਾਈਵਰ ਕਥਿਤ ਤੌਰ 'ਤੇ ਬਿਨਾਂ ਕੋਈ ਪੈਸੇ ਦਿੱਤੇ ਜਾਣ ਲੱਗਾ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸ ਨੇ ਅਨਿਲ ਨਾਂ ਦੇ ਪੈਟਰੋਲ ਪੰਪ ਦੇ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ।
ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਕਾਰ ਦੇ ਬੋਨਟ 'ਤੇ ਹੈ ਅਤੇ ਕਾਰ ਨੇ ਹਾਈਵੇਅ 'ਤੇ ਤੇਜ਼ ਰਫ਼ਤਾਰ ਨਾਲ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਨਿਲ ਦੀ ਦੋਸ਼ੀ ਕੇ. ਸੰਤੋਸ਼ ਕੁਮਾਰ ਨਾਲ ਬਹਿਸ ਹੋ ਰਹੀ ਹੈ।
ਇਸ ਦੌਰਾਨ ਡਰਾਈਵਰ ਨੇ ਅਚਾਨਕ ਕਾਰ ਅੱਗੇ ਵਧਾ ਦਿੱਤੀ, ਜਿਸ ਕਾਰਨ ਪੈਟਰੋਲ ਪੰਪ ਦਾ ਅਟੈਂਡੈਂਟ ਗੱਡੀ ਦੇ ਬੋਨਟ 'ਤੇ ਡਿੱਗ ਗਿਆ। ਡਰਾਈਵਰ ਕਰੀਬ ਇਕ ਕਿਲੋਮੀਟਰ ਤੱਕ ਆਵਾਜਾਈ ਵਾਲੀ ਸੜਕ 'ਤੇ ਗੱਡੀ ਲੈ ਗਿਆ। ਇਸ ਘਟਨਾ ਵਿਚ ਅਨਿਲ ਦੇ ਸੱਟਾਂ ਲੱਗੀਆਂ ਹਨ। ਉਸ ਨੇ ਥਾਣਾ ਸਿਟੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8