ਮੁੰਬਈ ਹਵਾਈ ਅੱਡੇ ਦੇ ਰਨਵੇ 'ਤੇ ਫਿਸਲੀ ਚਾਰਟਰਡ ਫਲਾਈਟ, ਜਹਾਜ਼ ਦੇ ਹੋਏ ਦੋ ਟੋਟੇ

Thursday, Sep 14, 2023 - 06:53 PM (IST)

ਮੁੰਬਈ- ਮੁੰਬਈ ਹਵਾਈ ਅੱਡੇ 'ਤੇ ਵੀਰਵਾਰ (14 ਸਤੰਬਰ) ਨੂੰ ਲੈਂਡਿੰਗ ਕਰਦੇ ਸਮੇਂ ਇਕ ਪ੍ਰਾਈਵੇਟ ਚਾਰਟਰਡ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਜਹਾਜ਼ 'ਚ 6 ਯਾਤਰੀ ਅਤੇ ਦੋ ਕਰੂ ਮੈਂਬਰ ਸਵਾਰ ਸਨ। ਜਾਣਕਾਰੀ ਮੁਤਾਬਕ, ਇਸ ਹਾਦਸੇ 'ਚ ਤਿੰਨ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਡੀ.ਜੀ.ਸੀ.ਏ. ਨੇ ਦੱਸਿਆ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਣ ਭਰਨ ਵਾਲਾ ਵੀ.ਐੱਸ.ਆਰ. ਵੈਂਚਰਜ਼ ਲਿਅਰਜੈੱਟ 45 ਜਹਾਜ਼ ਵੀ.ਟੀ.-ਡੀ.ਬੀ.ਐੱਲ. ਮੁੰਬਈ ਹਵਾਈ ਅੱਡੇ 'ਤੇ ਰਨਵੇਅ-27 'ਤੇ ਉਤਰਦੇ ਸਮੇਂ ਫਿਸਲ ਗਿਆ। ਜਹਾਜ਼ 'ਚ 6 ਯਾਤਰੀ ਅਤੇ 2 ਕਰੂ ਮੈਂਬਰ ਸਨ। ਭਾਰੀ ਬਾਰਿਸ਼ ਕਾਰਨ ਵਿਜ਼ੀਬਿਲਿਟੀ 700 ਮੀਟਰ ਹੀ ਸੀ। ਮੌਕੇ 'ਤੇ ਬਚਾਅ ਕੰਮ ਜਾਰੀ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ: 30 ਬੱਚਿਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਬਾਗਮਤੀ ਨਦੀ 'ਚ ਡੁੱਬੀ, 10 ਬੱਚੇ ਲਾਪਤਾ

 

ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

ਜਹਾਜ਼ ਦੇ ਹੋਏ ਦੋ ਟੋਟੇ

ਇਸ ਹਾਦਸੇ ਤੋਂ ਬਾਅਦ ਦੀ ਵੀਡੀਓ 'ਚ ਮੁੰਬਈ ਹਵਾਈ ਅੱਡੇ 'ਤੇ ਬਾਰਿਸ਼ ਦਰਮਿਆਨ ਰਨਵੇਅ ਦੇ ਨੇੜੇ ਜਹਾਜ਼ ਦੇ ਮਲਬੇ ਨੂੰ ਦੇਖਿਆ ਜਾ ਸਕਦਾ ਹੈ। ਹਾਦਸੇ ਦੌਰਾਨ ਜਹਾਜ਼ 'ਚ ਅੱਗ ਲੱਗ ਗਈ ਸੀ ਜਿਸ 'ਤੇ ਐਮਰਜੈਂਸੀ ਸੇਵਾਵਾਂ ਨੇ ਕਾਬੂ ਪਾ ਲਿਆ। ਲਿਅਰਜੈੱਟ 45 ਕੈਨੇਡਾ ਸਥਿਤ ਬੰਬਾਰਡੀਅਰ ਐਵੀਏਸ਼ਨ ਦੇ ਇਕ ਡਿਵਿਜ਼ਨ ਦੁਆਰਾ ਬਣਾਇਆ ਗਿਆ 9 ਸੀਟਾਂ ਵਾਲਾ ਸੁਪਰ-ਲਾਈਟ ਬਿਜ਼ਨੈੱਸ ਜੈੱਟ ਹੈ। 

ਇਹ ਵੀ ਪੜ੍ਹੋ- WhatsApp ਨੇ ਜਾਰੀ ਕੀਤਾ ਬੇਹੱਦ ਕਮਾਲ ਦਾ ਫੀਚਰ, ਸਿੱਧਾ ਸੈਲੀਬ੍ਰਿਟੀ ਨਾਲ ਕਰ ਸਕੋਗੇ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News