ਚਰਸ ਦੋਸ਼ੀਆਂ ਨੂੰ ਡੇਢ ਲੱਖ ਰੁਪਏ ਜੁਰਮਾਨਾ ਅਤੇ 13 ਸਾਲ ਦੀ ਕੈਦ

03/22/2017 4:54:06 PM

ਚੰਬਾ—ਯੋਗੇਸ਼ ਜਸਵਾਲ ਵਿਸ਼ੇਸ਼ ਜੱਜ ਚੰਬਾ ਦੀ ਅਦਾਲਤ ਨੇ ਬੀਤੇ ਮੰਗਲਵਾਰ ਨੂੰ ਚਰਸ ਤਸਕਰੀ ਦੇ ਆਰੋਪ ''ਚ ਫੜੇ ਗਏ 2 ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ 13 ਸਾਲ ਦੀ ਸਜਾ ਦੇ ਨਾਲ ਡੇਢ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਸਰਕਾਰ ਵਲੋਂ ਮਾਮਲੇ ਦੀ ਜਾਂਚ ਅਨਿਲ ਅਵਸਥੀ ਨੇ ਕੀਤੀ। ਉਨ੍ਹਾਂ ਨੇ ਇਸ ਬਾਰੇ ''ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ 11 ਜਨਵਰੀ 2016 ਨੂੰ ਉਸ ਸਮੇਂ ਦਰਜ ਹੋਇਆ ਸੀ ਜਦੋਂ ਇੱਕ ਪੁਲਸ ਟੀਮ ਨੇ ਭਾਂਜਨ ਮੋਡ ਦੇ ਕੋਲ ਰਾਤ ਦੇ ਕਰੀਬ 9 ਵਜੇ ਨਾਕਾ ਲਾਇਆ ਹੋਇਆ ਸੀ ਤਾਂ ਲਾਲ ਰੰਗ ਦੀ ਟੋਇਟਾ ਇਨੋਵਾ ਗੱਡੀ ਧਾਰਗਲਾ ਵਲੋਂ ਆਈ। ਪੁਲਸ ਟੀਮ ਨੇ ਜਦੋਂ ਗੱਡੀ ਨੂੰ ਜਾਂਚ ਦੇ ਲਈ ਰੋਕਿਆ ਤਾਂ ਗੱਡੀ ਦੀ ਅਗਲੀ ਸੀਟ ''ਤੇ ਬੈਠਾ ਸੰਦੀਪ ਕੁਮਾਰ ਪੁੱਤਰ ਜਰਨੈਲ ਸਿੰਘ ਨਿਵਾਸੀ ਕ੍ਰਿਸ਼ਨ ਨਗਰ ਤਹਿਸੀਲ ਜਿਲ੍ਹਾਂ ਗੁਰਦਾਸਪੁਰ (ਪੰਜਾਬ) ਅਤੇ ਵਿਪਿਨ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਮੁਹੱਲਾ ਬਿਰਿਅਨ ਤਹਿਸੀਲ ਦੀਨਾਨਗਰ ਜਿਲ੍ਹਾਂ ਗੁਰਦਾਸਪੁਰ ਪੰਜਾਬ ਪੁਲਸ ਨੂੰ ਦੇਖ ਕੇ ਪਰੇਸ਼ਾਨ ਹੋ ਗਏ।
ਉਨ੍ਹਾਂ ਦੀ ਹਰਕਤਾਂ ਨੂੰ ਦੇਖਦੇ ਹੋਏ ਜਦੋਂ ਪੁਲਸ ਟੀਮ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਪੁਲਸ ਨੇ ਗੱਡੀ ਦੇ ਕੈਬਿਨ ''ਚ ਰੱਖੇ ਬੈਗ ਨੂੰ ਬਰਾਮਦ ਕੀਤਾ। ਬੈਗ ਦੀ ਤਲਾਸ਼ੀ ਲਈ ਤਾਂ ਉਸ ''ਚ ਰੱਖੀ ਹੋਈ 2 ਕਿਲੋ 900 ਗ੍ਰਾਮ ਚਰਸ ਬਰਾਮਦ ਕੀਤੀ। ਪੁਲਸ ਨੇ ਥਾਣਾ ਖੈਰੀ ''ਚ ਸੰਦੀਪ ਕੁਮਾਰ ਅਤੇ ਵਿਪਿਨ ਕੁਮਾਰ ਦੇ ਖਿਲਾਫ ਐਨ.ਡੀ.ਪੀ.ਐਸ, ਐਕਟ ਦੇ ਤਹਿਤ ਮਾਮਲਾ ਦਰਜ ਕਰ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿ੍ਰਫਤਾਰ ਕਰਕੇ ਮਾਮਲੇ ਦੀ ਜਾਂਚ ਪੂਰੀ ਕਰਨ ਦੇ ਬਾਅਦ ਕੋਰਟ ''ਚ  ਪੇਸ਼ ਕੀਤਾ। ਅਦਾਲਤ ਨੇ ਮਾਮਲੇ ਨਾਲ ਜੁੜੇ 13 ਗਵਾਹਾਂ ਦੇ ਬਿਆਨਾਂ ਅਤੇ ਫੋਰੈਂਸਿਕ ਰਿਪੋਰਟ ਦੇ ਆਧਾਰ ''ਤੇ ਸੰਦੀਪ ਕੁਮਾਰ ਅਤੇ ਵਿਪਿਨ  ਨੂੰ ਮਾਮਲੇ ''ਚ ਦੋਸ਼ੀ ਪਾਉਂਦੇ ਹੋਏ ਉਨ੍ਹਾਂ ਨੂੰ 13 ਸਾਲ ਦੀ ਕੈਦ ਦੇ ਨਾਲ 
ਡੇਢ ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਜੁਰਮਾਨਾ ਅਦਾ ਨਾ ਕਰਨ ਦੇ ਬਦਲੇ ਦੋਸ਼ੀਆ ਨੂੰ ਇੱਕ ਸਾਲ ਦੀ ਹੋਰ ਸਜਾ ਭੁਗਤਨੀ ਪਵੇਗੀ।


Related News