ਇਸ ਸੂਬੇ ''ਚ ਬਦਲਿਆ ਸਕੂਲਾਂ ਦਾ ਸਮਾਂ, 15 ਫਰਵਰੀ ਤੋਂ ਲਾਗੂ ਹੋਣਗੇ ਸਿੱਖਿਆ ਵਿਭਾਗ ਦੇ ਆਦੇਸ਼
Tuesday, Feb 13, 2024 - 12:55 PM (IST)
ਚੰਡੀਗੜ੍ਹ- ਹਰਿਆਣਾ ਦੇ ਸਕੂਲਾਂ ਦੇ ਸਮੇਂ 'ਚ ਇਕ ਵਾਰ ਫਿਰ ਸਿੱਖਿਆ ਵਿਭਾਗ ਨੇ ਬਦਲਾਅ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਸਮੇਤ ਉੱਤਰ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਸੀ ਪਰ ਹੁਣ ਠੰਡ ਘਟ ਰਹੀ ਹੈ ਜਿਸਦੇ ਚਲਦੇ ਸਿੱਖਿਆ ਵਿਭਾਗ ਨੇ ਸਿੰਗਲ ਸ਼ਿਫਟ ਦੇ ਸਕੂਲਾਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ ਢਾਈ ਵਜੇ ਤਕ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ।
ਉਥੇ ਹੀ ਡਬਲ ਸ਼ਿਫਟ ਵਾਲੇ ਸਕੂਲ ਸਵੇਰੇ 7 ਵਜੇ ਖੁੱਲ੍ਹਣਗੇ। ਇਨ੍ਹਾਂ ਸਕੂਲਾਂ 'ਚ ਦੁਪਹਿਰ 12:30 ਵਜੇ ਤਕ ਪੜ੍ਹਾਈ ਹੋਵੇਗੀ, ਇਸਤੋਂ ਬਾਅਦ ਛੁੱਟੀ ਕੀਤੀ ਜਾਵੇਗੀ। ਦੂਜੀ ਸ਼ਿਫਟ 12:45 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ ਦੇ 6:15 ਵਜੇ ਤਕ ਇਨ੍ਹਾਂ 'ਚ ਪੜ੍ਹਾਈ ਕਰਵਾਈ ਜਾਵੇਗੀ। ਇਹ ਆਦੇਸ਼ 15 ਫਰਵਰੀ ਤੋਂ ਲਾਗੂ ਹੋਣਗੇ।