ਭਾਰਤ ਦੀ ਪੁਲਾੜ 'ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ

Monday, Jul 22, 2019 - 05:29 PM (IST)

ਭਾਰਤ ਦੀ ਪੁਲਾੜ 'ਚ ਨਵੀਂ ਪੁਲਾਂਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ

ਆਂਧਰਾ ਪ੍ਰਦੇਸ਼— ਭਾਰਤ ਨੇ ਅੱਜ ਪੁਲਾੜ 'ਚ ਨਵੀਂ ਪੁਲਾਂਘ ਪੁੱਟ ਲਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਸਥਿਤ ਸ਼੍ਰੀਹਰੀਕੋਟਾ 'ਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 2 ਵਜ ਕੇ 43 ਮਿੰਟ 'ਤੇ ਚੰਦਰਯਾਨ-2 ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਇਸ ਚੰਦਰਯਾਨ ਨੂੰ ਸਭ ਤੋਂ ਤਾਕਤਵਰ ਬਾਹੁਬਲੀ ਰਾਕੇਟ ਜੀ. ਐੱਸ. ਐੱਲ. ਵੀ-ਐੱਮ. ਕੇ3 ਤੋਂ ਲਾਂਚ ਕੀਤਾ ਗਿਆ। ਹੁਣ ਚੰਦਰਮਾ ਦੇ ਦੱਖਣੀ ਧਰੂਵ ਤਕ ਪਹੁੰਚਣ ਲਈ ਚੰਦਰਯਾਨ-2 ਦੀ 48 ਦਿਨ ਦੀ ਯਾਤਰਾ ਸ਼ੁਰੂ ਹੋ ਗਈ ਹੈ। ਚੰਦਰਯਾਨ-2 ਦੀ ਲਾਂਚਿੰਗ ਕਰ ਕੇ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਅਜੇ ਤਕ ਇਹ ਵਿਸ਼ੇਸ਼ਤਾ ਅਮਰੀਕਾ, ਰੂਸ ਅਤੇ ਚੀਨ ਕੋਲ ਹੀ ਹੈ। ਇਸਰੋ ਮੁਤਾਬਕ ਚੰਦਰਯਾਨ-2 ਚੰਦਰਮਾ ਦੇ ਭਗੌਲਿਕ, ਵਾਤਾਵਰਣ, ਖਣਿਜ, ਤੱਤਾਂ, ਉਸ ਦੇ ਵਾਯੂਮੰਡਲ ਦੇ ਬਾਹਰੀ ਪਰਤ ਅਤੇ ਪਾਣੀ ਬਾਰੇ ਜਾਣਕਾਰੀ ਇਕੱਠੀ ਕਰੇਗਾ। ਦੁਨੀਆ ਭਰ ਦੇ ਵਿਗਿਆਨੀਆਂ ਦੀ ਨਜ਼ਰ ਇਸ ਚੰਦਰਯਾਨ 'ਤੇ ਰਹੇਗੀ। 

PunjabKesari

ਮਿਸ਼ਨ ਮੂਨ ਤਹਿਤ ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੂਵ 'ਤੇ ਕਦਮ ਰੱਖੇਗਾ। ਚੰਦਰਮ ਅਤੇ ਧਰਤੀ ਵਿਚਾਲੇ 3,84,000 ਕਿਲੋਮੀਟਰ ਦੀ ਦੂਰੀ ਹੈ। ਇਸ ਨੂੰ ਪੂਰਾ ਕਰਨ 'ਚ ਕੁੱਲ 48 ਦਿਨ ਲੱਗਣਗੇ। ਭਾਰਤ ਨੇ 11 ਸਾਲ ਪਹਿਲਾਂ ਚੰਦਰਯਾਨ-1 ਮਿਸ਼ਨ ਪੂਰਾ ਕੀਤਾ ਸੀ, ਉਸ ਦੌਰਾਨ ਦੱਖਣੀ ਹਿੱਸੇ 'ਚ ਬਰਫ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਚੰਦਰਮਾ ਦੇ ਇਸ ਹਿੱਸੇ ਪ੍ਰਤੀ ਦੁਨੀਆ ਦੇ ਦੇਸ਼ਾਂ ਦੀ ਦਿਲਚਸਪੀ ਜਾਗੀ ਹੈ। ਭਾਰਤ ਇਸ ਮਿਸ਼ਨ ਨੂੰ ਦੱਖਣੀ ਹਿੱਸੇ ਦੇ ਨੇੜੇ ਹੀ ਲੈਂਡ ਕਰੇਗਾ। ਕਿਹਾ ਜਾ ਰਿਹਾ ਹੈ ਕਿ ਚੰਦਰਯਾਨ-2 ਜ਼ਰੀਏ ਭਾਰਤ ਇਕ ਅਜਿਹੇ ਅਨਮੋਲ ਖਜ਼ਾਨੇ ਦੀ ਖੋਜ ਕਰ ਸਕਦਾ ਹੈ, ਜਿਸ ਤੋਂ ਨਾ ਸਿਰਫ ਅਗਲੇ ਕਰੀਬ 500 ਸਾਲ ਤਕ ਇਨਸਾਨੀ ਊਰਜਾ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ, ਸਗੋਂ ਕਿ ਖਰਬਾਂ ਡਾਲਰ ਦੀ ਕਮਾਈ ਵੀ ਹੋ ਸਕਦੀ ਹੈ। 

Image
ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ 15 ਜੁਲਾਈ 2019 ਨੂੰ ਚੰਦਰਯਾਨ-2 ਦੀ ਲਾਂਚਿੰਗ ਕਰਨ ਵਾਲਾ ਸੀ ਪਰ ਕ੍ਰਾਯੋਜੇਨਿਕ ਇੰਜਣ ਵਿਚ ਲੀਕੇਜ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਵਿਗਿਆਨੀਆਂ ਨੇ ਇਸ ਤਕਨੀਕੀ ਖਰਾਬੀ ਨੂੰ ਠੀਕ ਕਰ ਕੇ ਅੱਜ ਦਾ ਦਿਨ ਯਾਨੀ ਕਿ 22 ਜੁਲਾਈ ਦਾ ਦਿਨ ਮਿੱਥਿਆ।


author

Tanu

Content Editor

Related News