Chandrayaan-3: 15 ਸਾਲਾਂ 'ਚ ਤੀਜਾ 'ਮਿਸ਼ਨ ਮੂਨ', ਚੰਨ ਨੂੰ ਵੀ ਹੋ ਗਿਆ ਇਸਰੋ ਨਾਲ ਲਗਾਵ

Wednesday, Aug 23, 2023 - 02:53 PM (IST)

ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 15 ਸਾਲਾਂ ਵਿਚ ਤਿੰਨ ਚੰਦਰ ਮਿਸ਼ਨ ਭੇਜੇ ਹਨ। ਇੰਝ ਜਾਪਦਾ ਹੈ ਜਿਵੇਂ ਚੰਦਰਮਾ ਇਸਰੋ ਨੂੰ ਵਾਰ-ਵਾਰ ਆਪਣੇ ਸਥਾਨ 'ਤੇ ਸੱਦਦਾ ਹੈ। ਵਿਗਿਆਨੀਆਂ ਨੂੰ 2009 'ਚ ਚੰਦਰਯਾਨ-1 ਦੇ ਅੰਕੜਿਆਂ ਦੀ ਵਰਤੋਂ ਕਰਦਿਆਂ ਚੰਦਰਮਾ ਦੇ ਧਰੁਵੀ ਖੇਤਰਾਂ ਦੇ ਸਭ ਤੋਂ ਹਨੇਰੇ ਅਤੇ ਠੰਡੇ ਹਿੱਸਿਆਂ ਵਿਚ ਬਰਫ਼ ਦੇ ਨਿਸ਼ਾਨਾਂ ਦਾ ਪਤਾ ਲਗਾਇਆ ਸੀ। ਅੱਜ ਭਾਰਤ ਇਤਿਹਾਸ ਰਚੇਗਾ। ਚੰਦਰਯਾਨ-3 ਦੀ ਚੰਦਰਮਾ 'ਤੇ ਸ਼ਾਮ 6.04 ਵਜੇ ਸਾਫਟ ਲੈਂਡਿੰਗ ਹੋਵੇਗੀ। ਉਮੀਦ ਹੈ ਕਿ ਇਸ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਸਕਾਂਗੇ।

ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ

ਚੰਦਰਯਾਨ-1 ਭਾਰਤ ਦਾ ਪਹਿਲਾ ਚੰਨ ਮਿਸ਼ਨ ਸੀ। ਇਸ ਨੂੰ 22 ਅਕਤੂਬਰ 2008 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਪੁਲਾੜ ਯਾਨ ਵਿਚ ਭਾਰਤ, ਅਮਰੀਕਾ, ਬ੍ਰਿਟੇਨ, ਜਰਮਨੀ, ਸਵੀਡਨ ਅਤੇ ਬੁਲਗਾਰੀਆ ਵਲੋਂ ਬਣਾਏ ਗਏ 11 ਵਿਗਿਆਨਕ ਯੰਤਰ ਸਨ, ਜਿਸ ਨੇ ਚੰਦਰਮਾ ਦੇ  ਰਸਾਇਣਕ, ਖਣਿਜ ਵਿਗਿਆਨ ਅਤੇ ਫੋਟੋ-ਭੂ-ਵਿਗਿਆਨਕ ਮੈਪਿੰਗ ਲਈ ਇਸ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉਚਾਈ 'ਤੇ ਚੰਦਰਮਾ ਦੀ ਪਰਿਕਰਮਾ ਕੀਤੀ ਸੀ। ਮਿਸ਼ਨ ਦੇ ਸਾਰੇ ਨਾਜ਼ੁਕ ਪਹਿਲੂਆਂ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਮਈ 2009 'ਚ ਔਰਬਿਟ ਦਾ ਘੇਰਾ 200 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਸੀ। ਉਪਗ੍ਰਹਿ ਨੇ ਚੰਦਰਮਾ ਦੇ ਦੁਆਲੇ 3,400 ਤੋਂ ਵੱਧ ਚੱਕਰ ਲਗਾਏ। ਔਰਬਿਟ ਮੁਹਿੰਮ ਦੀ ਮਿਆਦ ਦੋ ਸਾਲ ਸੀ ਅਤੇ 29 ਅਗਸਤ 2009 ਨੂੰ ਵਾਹਨ ਨਾਲ ਸੰਚਾਰ ਖਤਮ ਹੋਣ ਤੋਂ ਪਹਿਲਾਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸਰੋ ਦੇ ਉਸ  ਵੇਲੇ ਦੇ ਪ੍ਰਧਾਨ ਜੀ. ਮਾਧਵਨ ਨਾਇਰ ਨੇ ਕਿਹਾ ਕਿ ਚੰਦਰਯਾਨ-1 ਨੇ ਆਪਣੇ 95 ਫ਼ੀਸਦੀ ਉਦੇਸ਼ ਹਾਸਲ ਕੀਤੇ।

ਇਹ ਵੀ ਪੜ੍ਹੋ- Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?

ਮਿਸ਼ਨ ਚੰਦਰਯਾਨ-2

ਇਕ ਦਹਾਕੇ ਬਾਅਦ ਚੰਦਰਯਾਨ-2 ਨੂੰ 22 ਜੁਲਾਈ, 2019 ਨੂੰ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ। ਜਿਸ ਵਿਚ ਇਕ ਔਰਬਿਟਰ, ਲੈਂਡਰ ਅਤੇ ਰੋਵਰ ਸ਼ਾਮਲ ਸਨ। ਦੇਸ਼ ਦੇ ਦੂਜੇ ਚੰਨ ਮਿਸ਼ਨ ਦਾ ਉਦੇਸ਼ ਆਰਬਿਟਰ 'ਤੇ ਪੇਲੋਡ ਵਲੋਂ ਵਿਗਿਆਨਕ ਅਧਿਐਨ ਕਰਨਾ ਅਤੇ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਅਤੇ ਰੋਟੇਸ਼ਨ ਦੀ ਤਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਸੀ। ਲਾਂਚਿੰਗ, ਨਾਜ਼ੁਕ ਔਰਬਿਟਲ ਅਭਿਆਸ, ਲੈਂਡਰ ਨੂੰ ਵੱਖ ਕਰਨਾ, 'ਡੀ-ਬੂਸਟ' ਅਤੇ 'ਰੋਫ ਬ੍ਰੇਕਿੰਗ' ਪੜਾਵਾਂ ਸਮੇਤ ਤਕਨਾਲੋਜੀ ਪ੍ਰਦਰਸ਼ਨ ਦੇ ਜ਼ਿਆਦਾਤਰ ਹਿੱਸੇ ਸਫਲਤਾਪੂਰਵਕ ਪੂਰੇ ਕੀਤੇ ਗਏ ਸਨ। ਚੰਦਰਮਾ 'ਤੇ ਪਹੁੰਚਣ ਦੇ ਅੰਤਿਮ ਪੜਾਵਾਂ 'ਚ ਲੈਂਡਰ ਰੋਵਰ ਦੇ ਨਾਲ ਕ੍ਰੈਸ਼ ਹੋ ਗਿਆ, ਜੋ ਚੰਦਰਮਾ ਦੀ ਸਤ੍ਹਾ 'ਤੇ ਉਤਰਣ ਦੇ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ 'ਚ ਅਸਫਲ ਰਿਹਾ।

ਇਹ ਵੀ ਪੜ੍ਹੋ- ਮਿਜ਼ੋਰਮ 'ਚ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਿਆ, 17 ਮਜ਼ਦੂਰਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News