ਗਣਤੰਤਰ ਦਿਵਸ ''ਤੇ ਇਸਰੋ ਦੀ ਝਾਕੀ ''ਚ ਨਜ਼ਰ ਆਏ ਚੰਦਰਯਾਨ-3, ਆਦਿਤਿਆ ਐੱਲ-1

Friday, Jan 26, 2024 - 12:57 PM (IST)

ਗਣਤੰਤਰ ਦਿਵਸ ''ਤੇ ਇਸਰੋ ਦੀ ਝਾਕੀ ''ਚ ਨਜ਼ਰ ਆਏ ਚੰਦਰਯਾਨ-3, ਆਦਿਤਿਆ ਐੱਲ-1

ਨਵੀਂ ਦਿੱਲੀ- ਗਣਤੰਤਰ ਦਿਵਸ ਮੌਕੇ 'ਤੇ ਕੱਢੀ ਗਈ ਝਾਕੀ 'ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਝਾਕੀ ਬਹੁਤ ਆਕਰਸ਼ਕ ਰਹੀ ਅਤੇ ਇਸ 'ਚ ਚੰਦਰਯਾਨ-3, ਆਦਿਤਿਆ ਐੱਲ-1 ਨੂੰ ਪ੍ਰਮੁੱਖਤਾ ਦਿੱਤੀ ਗਈ। ਇਸ ਝਾਕੀ ਨੇ ਇਸਰੋ ਦੇ ਵੱਖ-ਵੱਖ ਮਿਸ਼ਨਾਂ 'ਚ ਮਹਿਲਾ ਵਿਗਿਆਨੀਆਂ ਦੀ ਭਾਗੀਦਾਰੀ ਨੂੰ ਵੀ ਪ੍ਰਦਰਸ਼ਿਤ ਕੀਤਾ। ਇਸਰੋ ਅਗਲੇ ਸਾਲ ਭਾਰਤ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ PM ਮੋਦੀ ਦੀ ਪੱਗੜੀ ਨੇ ਫਿਰ ਖਿੱਚਿਆ ਸਭ ਦਾ ਧਿਆਨ, ਜਾਣੋ ਕਿਉਂ ਹੈ ਖ਼ਾਸ

PunjabKesari

ਇਸ ਝਾਕੀ 'ਚ 'ਲਾਂਚ ਵਹੀਕਲ ਮਾਰਕ-3' ਦਾ ਮਾਡਲ ਪੇਸ਼ ਕੀਤਾ ਗਿਆ, ਜਿਸ ਰਾਹੀਂ ਚੰਦਰਯਾਨ-3 ਨੂੰ ਸ਼੍ਰੀਹਰੀਕੋਟਾ ਤੋਂ ਚੰਦਰਮਾ 'ਤੇ ਭੇਜਿਆ ਗਿਆ। ਝਾਕੀ 'ਚ ਪੁਲਾੜ ਯਾਨ ਦੇ ਚੰਦਰਮਾ 'ਤੇ ਉਤਰਨ ਦਾ ਸਥਾਨ ਵੀ ਦਿਖਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਗ੍ਹਾ ਦਾ ਨਾਂ ਸ਼ਿਵ ਸ਼ਕਤੀ ਪੁਆਇੰਟ ਰੱਖਿਆ ਹੈ। ਇਸਰੋ ਦੀ ਝਾਕੀ ਵਿਚ ਆਦਿਤਿਆ ਐਲ-1 ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਨੂੰ ਸੂਰਜ ਦਾ ਅਧਿਐਨ ਕਰਨ ਲਈ ਹੇਠਲੇ ਪੰਧ ਵਿਚ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਇਸਰੋ ਦੇ ਭਵਿੱਖੀ ਮਿਸ਼ਨ ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਆਦਿ ਨੂੰ ਵੀ ਝਾਕੀ ਵਿਚ ਥਾਂ ਦਿੱਤੀ ਗਈ।

ਇਹ ਵੀ ਪੜ੍ਹੋ- ਗਣਤੰਤਰ ਦਿਵਸ:  ITBP ਦੇ 'ਹਿਮਵੀਰਾਂ' ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਸ਼ੁੱਭਕਾਮਨਾਵਾਂ, ਤਿੰਰਗੇ ਨੂੰ ਦਿੱਤੀ ਸਲਾਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News