ਚੰਦਰਯਾਨ-2 ਲਾਂਚ : ਇਸਰੋ ਚੀਫ ਹੋਏ ਭਾਵੁਕ, ਬੋਲੇ- 7 ਦਿਨਾਂ ਤੋਂ ਘਰ ਨਹੀਂ ਗਈ ਟੀਮ

07/22/2019 7:01:06 PM

ਨਵੀਂ ਦਿੱਲੀ— ਚੰਦਰਯਾਨ-2 ਮਿਸ਼ਨ ਦੀ ਸਫ਼ਲ ਲਾਂਚਿੰਗ ਹੋਣ 'ਤੇ ਟੀਮ ਨੂੰ ਵਧਾਈ ਦਿੰਦੇ ਹੋਏ ਇਸਰੋ ਦੇ ਚੇਅਰਮੈਨ ਕੇ. ਸੀਵਾਨ ਭਾਵੁਕ ਹੋ ਗਏ। ਉਨ੍ਹਾਂ ਨੇ ਚੰਦਰਯਾਨ ਦੀ ਸਫ਼ਲ ਲਾਂਚਿੰਗ ਨੂੰ ਵਿਗਿਆਨ ਅਤੇ ਤਕਨੀਕ ਦੇ ਲਿਹਾਜ ਨਾਲ ਭਾਰਤ ਲਈ ਇਤਿਹਾਸਕ ਦਿਨ ਕਰਾਰ ਦਿੱਤਾ। ਲਾਂਚਿੰਗ ਦੀ ਸਫ਼ਲਤਾ ਨਾਲ ਖੁਸ਼ ਇਸਰੋ ਚੀਫ ਨੇ ਭਾਵੁਕ ਹੁੰਦੇ ਹੋਏ ਸਾਰੀਆਂ ਟੀਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ,''ਤੁਸੀਂ ਜਿਸ ਤਰ੍ਹਾਂ ਆਪਣਾ ਘਰ-ਬਾਰ ਛੱਡ ਕੇ, ਆਪਣੇ ਹਿੱਤ-ਅਹਿੱਤ ਨੂੰ ਨਜ਼ਰਅੰਦਾਜ ਕਰ ਕੇ ਰਾਤ-ਦਿਨ ਇਕ ਕਰ ਦਿੱਤਾ, ਉਸ ਲਈ ਮੈਂ ਤੁਹਾਨੂੰ ਦਿਲੋਂ ਸਲਾਮ ਕਰਦਾ ਹਾਂ।'' ਉਨ੍ਹਾਂ ਨੇ ਕਿਹਾ,''ਤੁਸੀਂ ਪਿਛਲੇ 7 ਦਿਨਾਂ ਤੋਂ ਆਪਣੇ ਪਰਿਵਾਰਾਂ ਨੂੰ ਭੁੱਲ ਕੇ, ਆਪਣੇ ਹਿੱਤਾਂ ਦਾ ਤਿਆਗ ਕਰ ਕੇ ਲੱਗੇ ਹੋਏ ਸੀ ਅਤੇ ਸਨੈਗ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ।''PunjabKesariਇਸਰੋ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ
ਸੀਵਾਨ ਨੇ ਤਕਨੀਕੀ ਖਾਮੀ ਨੂੰ ਸਿਰਫ 5 ਦਿਨਾਂ 'ਚ ਹੀ ਦੂਰ ਕਰਨ ਲਈ ਟੀਮ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 15 ਜੁਲਾਈ ਕ੍ਰਾਓਜੈਨਿਕ ਇੰਜਣ 'ਚ ਲੀਕੇਜ ਕਾਰਨ ਲਾਂਚਿੰਗ ਨੂੰ ਟਾਲ ਦਿੱਤਾ ਗਿਆ ਸੀ। ਫਿਰ ਇਸ ਲਈ 22 ਜੁਲਾਈ ਦੀ ਤਾਰੀਕ ਤੈਅ ਕੀਤੀ ਗਈ। ਸੀਵਾਨ ਨੇ ਕਿਹਾ,''ਪਤਾ ਨਹੀਂ ਅਚਾਨਕ ਚੰਦਰਯਾਨ 'ਚ ਤਕਨੀਕੀ ਖਾਮੀ ਕਿਵੇਂ ਆ ਗਈ ਪਰ ਇੰਨੇ ਵਿਸ਼ਾਲ ਕੰਮ ਨੂੰ ਇੰਨੀ ਜਲਦੀ ਪੂਰਾ ਕਰ ਦੇਣ 'ਚ ਟੀਮ ਇਸਰੋ ਨੇ ਜੋ ਜਜ਼ਬਾ ਦਿਖਾਇਆ, ਉਸ ਨੂੰ ਸਲਾਮ ਕਰਦਾ ਹਾਂ।'' ਉਨ੍ਹਾਂ ਨੇ ਇਸਰੋ ਦੇ ਇੰਜੀਨੀਅਰਾਂ, ਟੈਕਨੀਸ਼ੀਅਨਾਂ, ਟੈਕਨੀਕਲ ਸਟਾਫ਼ ਸਮੇਤ ਕਈ ਟੀਮਾਂ ਦਾ ਧੰਨਵਾਦ ਕੀਤਾ ਅਤੇ ਸ਼ੁੱਕਰੀਆ ਕਿਹਾ। ਹਾਲਾਂਕਿ ਇਹ ਵੀ ਕਿਹਾ ਕਿ ਹਾਲੇ ਕੰਮ ਖਤਮ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ,''ਸਾਡਾ ਕੰਮ ਪੂਰਾ ਨਹੀਂ ਹੋਇਆ ਹੈ। ਸਾਨੂੰ ਮਿਸ਼ਨ ਟੀਮ ਨੂੰ ਚੰਦਰਯਾਨ-2 ਮਿਸ਼ਨ ਚੰਦ ਦੇ ਦੱਖਣੀ ਧਰੁਵ ਵੱਲ ਲਿਆਉਣ 'ਚ ਮਿਹਨਤ ਕਰਨੀ ਹੋਵੇਗੀ।''PunjabKesariਭਾਰਤ ਅਤੇ ਵਿਗਿਆਨ ਲਈ ਵੱਡਾ ਦਿਨ
ਸੀਵਾਨ ਨੇ ਇਕ ਵੱਡੀ ਜਾਣਕਾਰੀ ਦਿੱਤੀ ਕਿ ਚੰਦਰਯਾਨ-2 ਨੂੰ ਲਾਂਚਿੰਗ ਕਰਨ ਵਾਲੇ ਜੀ.ਐੱਸ.ਐੱਲ.ਵੀ. ਮਾਰਕ-3 ਦੀ ਪ੍ਰਦਰਸ਼ਨ ਸਮਰੱਥਾ ਪਹਿਲਾਂ ਦੇ ਮੁਕਾਬਲੇ 15 ਫੀਸਦੀ ਤੋਂ ਜ਼ਿਆਦਾ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਲਈ ਵੀ ਟੀਮ ਇਸਰੋ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆ ਵਰਗੀ ਤਕਨੀਕ ਭਾਰਤ 'ਚ ਪਹਿਲੀ ਵਾਰ ਡਿਵੈਲਪ ਕੀਤੀ ਗਈ। ਉਨ੍ਹਾਂ ਨੇ ਕਿਹਾ,''ਸੈਟੈਲਾਈਟ ਟੀਮ ਨੂੰ ਮੁਬਾਰਕ ਕਿ ਉਨ੍ਹਾਂ ਨੇ ਸਹੀ ਸਮੇਂ 'ਤੇ ਲਾਂਚ ਪੈਡ 'ਤੇ ਲਿਆ ਦਿੱਤਾ।'' ਉਨ੍ਹਾਂ ਨੇ ਕਿਹਾ ਕਿ ਹੁਣ ਕਰੀਬ ਡੇਢ ਮਹੀਨੇ ਬਾਅਦ ਉਹ 15 ਮਿੰਟ ਬਹੁਤ ਮਹੱਤਵਪੂਰਨ ਹੋਵੇਗਾ, ਜਦੋਂ ਲੈਂਡਰ ਵਿਕਰਮ ਚੰਦ ਦੀ ਸਤਿਹ 'ਤੇ ਉਤਰੇਗਾ। ਉਨ੍ਹਾਂ ਨੇ ਕਿਹਾ ਅੱਜ ਦਾ ਦਿਨ ਨਾ ਸਿਰਫ਼ ਇਸਰੋ, ਨਾ ਸਿਰਫ਼ ਭਾਰਤ ਸਗੋਂ ਵਿਗਿਆਨ ਅਤੇ ਤਕਨੀਕ ਦੇ ਲਿਹਾਜ ਨਾਲ ਵੀ ਮਾਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤਕਨੀਕੀ ਖੇਤਰ 'ਚ ਭਾਰਤ ਦਾ ਝੰਡਾ ਅੱਗੇ ਵੀ ਬੁਲੰਦ ਰੱਖਣਾ ਹੈ ਅਤੇ ਇਸ ਨੂੰ ਹੋਰ ਨਵੀਂ ਉੱਚਾਈ 'ਤੇ ਪਹੁੰਚਾਉਣਾ ਹੈ।


DIsha

Content Editor

Related News