ਕੀ ਬਦਲ ਜਾਵੇਗਾ ਚਾਂਦਨੀ ਚੌਕ ਦਾ ਨਾਂ? ਭਾਜਪਾ ਨੇਤਾ ਨੇ CM ਰੇਖਾ ਗੁਪਤਾ ਨੂੰ ਪੱਤਰ ਲਿਖ ਕੀਤੀ ਇਹ ਮੰਗ

Thursday, Nov 06, 2025 - 02:18 PM (IST)

ਕੀ ਬਦਲ ਜਾਵੇਗਾ ਚਾਂਦਨੀ ਚੌਕ ਦਾ ਨਾਂ? ਭਾਜਪਾ ਨੇਤਾ ਨੇ CM ਰੇਖਾ ਗੁਪਤਾ ਨੂੰ ਪੱਤਰ ਲਿਖ ਕੀਤੀ ਇਹ ਮੰਗ

ਨੈਸ਼ਨਲ ਡੈਸਕ : ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਪ੍ਰਿਤਪਾਲ ਸਿੰਘ ਬਾਲਿਆਂਵਾਲ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਇੱਕ ਵੱਡਾ ਅਤੇ ਇਤਿਹਾਸਕ ਬਦਲਾਅ ਲਿਆਉਣ ਦੀ ਅਪੀਲ ਕੀਤੀ ਹੈ। ਇਹ ਅਪੀਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸ਼ੁਭ ਮੌਕੇ 'ਤੇ ਆਈ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਦਿੱਲੀ ਦੇ ਇਤਿਹਾਸਕ ਚਾਂਦਨੀ ਚੌਕ ਇਲਾਕੇ ਦਾ ਨਾਮ ਬਦਲ ਕੇ ਸ਼ੀਸ਼ਗੰਜ ਰੱਖਿਆ ਜਾਵੇ।

ਪੜ੍ਹੋ ਇਹ ਵੀ : ਥੱਪੜ ਤੇ ਥੱਪੜ ਠਾ ਥੱਪੜ! ਸੁਨਿਆਰੇ ਦੀ ਦੁਕਾਨ 'ਤੇ ਚੋਰੀ ਕਰਨ ਆਈ ਸੀ ਕੁੜੀ ਤੇ ਫਿਰ...(ਵੀਡੀਓ)

ਆਪਣੇ ਪੱਤਰ ਵਿੱਚ ਬਲੀਆਵਾਲ ਨੇ ਆਪਣੀ ਅਪੀਲ ਨੂੰ ਸਿਰਫ਼ ਚਾਂਦਨੀ ਚੌਕ ਦਾ ਨਾਮ ਬਦਲਣ ਤੱਕ ਸੀਮਤ ਨਹੀਂ ਰੱਖਿਆ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨੇੜਲੇ ਮੈਟਰੋ ਸਟੇਸ਼ਨਾਂ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੇ ਸਾਥੀਆਂ ਦੇ ਨਾਮ 'ਤੇ ਰੱਖਿਆ ਜਾਵੇ ਜੋ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਨ। ਇਹ ਸਾਥੀ ਸਨ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਜਿਨ੍ਹਾਂ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ ਸੀ। ਆਪਣੇ ਪੱਤਰ ਵਿੱਚ ਭਾਜਪਾ ਨੇਤਾ ਨੇ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕੀਤਾ।

ਪੜ੍ਹੋ ਇਹ ਵੀ : ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IPS ਤੇ 62 HPS ਅਧਿਕਾਰੀਆਂ ਦੇ ਤਬਾਦਲੇ

ਬਲੀਆਵਾਲ ਨੇ ਲਿਖਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਮੌਕੇ 'ਤੇ 'ਹਿੰਦ ਕੀ ਚਾਦਰ' ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਇੱਕ ਸਿੱਖ ਅਤੇ ਇੱਕ ਭਾਰਤੀ ਦੋਵਾਂ ਦੇ ਤੌਰ 'ਤੇ ਡੂੰਘੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਅਤੇ ਮਨੁੱਖਤਾ ਦੀ ਜ਼ਮੀਰ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਬਲੀਆਵਾਲ ਨੇ ਪੱਤਰ ਵਿੱਚ 1675 ਵਿੱਚ ਮੁਗਲ ਸ਼ਾਸਨ ਦੌਰਾਨ ਹੋਏ ਧਾਰਮਿਕ ਅਤਿਆਚਾਰਾਂ ਦੀ ਭਿਆਨਕਤਾ ਦਾ ਵੀ ਜ਼ਿਕਰ ਕੀਤਾ।

ਪੜ੍ਹੋ ਇਹ ਵੀ : UP 'ਚ ਰੂਹ ਕੰਬਾਊ ਹਾਦਸਾ, ਰੇਲਵੇ ਸਟੇਸ਼ਨ 'ਤੇ ਲਾਸ਼ਾਂ ਦੇ ਉੱਡੇ ਚਿਥੜੇ, ਪਿਆ ਚੀਕ-ਚਿਹਾੜਾ

ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੇ ਸਾਸ਼ਨ ਵਿਚ ਧਾਰਮਿਕ ਅਤਿਆਚਾਰ ਆਪਣੇ ਸਿਖਰ 'ਤੇ ਸੀ, ਜਿੱਥੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ, ਧਰਮ ਗ੍ਰੰਥਾਂ ਨੂੰ ਸਾੜ ਦਿੱਤਾ ਗਿਆ ਅਤੇ ਮਾਸੂਮ ਲੋਕਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ। ਇਸ ਸਮੇਂ ਦੌਰਾਨ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ 500 ਤੋਂ ਵੱਧ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰੱਖਿਆ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਉਨ੍ਹਾਂ ਦੇ ਦੁੱਖ ਸੁਣ ਕੇ ਗੁਰੂ ਸਾਹਿਬ ਨੇ ਸਰਵਉੱਚ ਕੁਰਬਾਨੀ ਦੇਣ ਦਾ ਫੈਸਲਾ ਕੀਤਾ।

ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ


author

rajwinder kaur

Content Editor

Related News