ਕੋਰੋਨਾ ਦੀ ਬੂਸਟਰ ਡੋਜ਼ ਲਗਵਾਓ, ਛੋਲੇ ਭਟੂਰੇ ਮੁਫ਼ਤ ’ਚ ਖਾਓ

Sunday, Jul 31, 2022 - 01:36 PM (IST)

ਕੋਰੋਨਾ ਦੀ ਬੂਸਟਰ ਡੋਜ਼ ਲਗਵਾਓ, ਛੋਲੇ ਭਟੂਰੇ ਮੁਫ਼ਤ ’ਚ ਖਾਓ

ਚੰਡੀਗੜ੍ਹ– ਚੰਡੀਗੜ੍ਹ ਦੇ ਇਕ ਵਿਕ੍ਰੇਤਾ ਨੇ ਕੋਵਿਡ-19 ਰੋਕੂ ਟੀਕੇ ਦੀ ਬੂਸਟਰ ਡੋਜ਼ ਲੈਣ ਵਾਲੇ ਵਿਅਕਤੀਆਂ ਨੂੰ ਛੋਲੇ ਭਟੂਰੇ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵਿਕ੍ਰੇਤਾ ਦੀ ਪਿਛਲੇ ਸਾਲ ਪ੍ਰਸ਼ੰਸਾ ਕੀਤੀ ਸੀ। ਦੱਸ ਦੇਈਏ ਕਿ ਬੂਸਟਰ ਡੋਜ਼ ਲੈਣ ਦੀ ਮੱਠੀ ਰਫ਼ਤਾਰ ਤੋਂ ਚਿੰਤਤ 45 ਸਾਲਾ ਸੰਜੇ ਰਾਣਾ ਨੇ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮੁਫ਼ਤ ਛੋਲੇ ਭਟੂਰੇ ਦੀ ਪੇਸ਼ਕਸ਼ ਕੀਤੀ ਹੈ। ਵਿਕ੍ਰੇਤਾ ਨੇ ਇਕ ਸਾਲ ਪਹਿਲਾਂ ਵੀ ਉਨ੍ਹਾਂ ਲੋਕਾਂ ਨੂੰ ਮੁਫ਼ਤ ’ਚ ਛੋਲੇ-ਭਟੂਰੇ ਖੁਆਏ ਸਨ, ਜੋ ਪਹਿਲੀ ਖ਼ੁਰਾਕ ਲਗਵਾ ਕੇ ਆਏ ਅਤੇ ਉਸੇ ਦਿਨ ਇਸ ਸਬੂਤ ਵੀ ਵਿਖਾਇਆ।

ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ- ਆਪਣੇ ਘਰ ’ਤੇ ਤਿਰੰਗਾ ਜ਼ਰੂਰ ਲਹਿਰਾਓ

ਨਰਿੰਦਰ ਮੋਦੀ ਨੇ ਇਸ ਵਿਕ੍ਰੇਤਾ ਦੀ ਪ੍ਰਸ਼ੰਸਾ ਕੀਤੀ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵਿਕ੍ਰੇਤਾ ਦੀ ਪਿਛਲੇ ਸਾਲ ਪ੍ਰਸ਼ੰਸਾ ਕੀਤੀ ਸੀ। ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਸੀ। ਮੋਦੀ ਨੇ ਕਿਹਾ ਸੀ, ‘‘ਸੰਜੇ ਰਾਣਾ ਜੀ ਦੇ ‘ਛੋਲੇ ਭਟੂਰੇ’ ਦਾ ਸੁਆਦ ਮੁਫ਼ਤ ’ਚ ਚੱਖਣ ਲਈ ਤੁਹਾਨੂੰ ਇਹ ਵਿਖਾਉਣਾ ਹੋਵੇਗਾ ਕਿ ਤੁਸੀਂ ਉਸੇ ਦਿਨ ਟੀਕਾ ਲਗਵਾਇਆ ਹੈ। ਜਿਵੇਂ ਹੀ ਤੁਸੀਂ ਉਨ੍ਹਾਂ ਨੂੰ ਟੀਕਾਕਰਨ ਸਬੰਧੀ ਸੰਦੇਸ਼ ਵਿਖਾਉਗੇ, ਉਹ ਤੁਹਾਨੂੰ ਸੁਆਦੀ ਛੋਲੇ ਭਟੂਰੇ ਖੁਆਉਣਗੇ। ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ  ਵੀ ਕਿਹਾ ਸੀ ਕਿ ਕਿਹਾ ਜਾਂਦਾ ਹੈ ਕਿ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਸੇਵਾ ਅਤੇ ਕਰਤੱਵ ਦੀ ਭਾਵਨਾ ਜ਼ਰੂਰੀ ਹੁੰਦੀ ਹੈ। ਸਾਡੇ ਭਰਾ ਸੰਜੇ ਇਸ ਗੱਲ ਨੂੰ ਸਾਬਤ ਕਰ ਰਹੇ ਹਨ।

ਇਹ ਵੀ ਪੜ੍ਹੋ-  ED ਪਹੁੰਚੀ ਘਰ, ਸੰਜੇ ਰਾਊਤ ਬੋਲੇ- ‘ਬਾਲਾ ਸਾਹਿਬ ਦੀ ਸਹੁੰ ਕਿਸੇ ਘਪਲੇ ਨਾਲ ਲੈਣਾ-ਦੇਣਾ ਨਹੀਂ’

ਸੰਜੇ ਸਟਾਲ ਲਾ ਕੇ ਵੇਚਦੇ ਹਨ ਛੋਲੇ ਭਟੂਰੇ

ਦੱਸ ਦੇਈਏ ਕਿ ਸੰਜੇ ਇਕ ਸਟਾਲ ਲਾ ਕੇ ਸਾਈਕਲ ’ਤੇ ਛੋਲੇ ਭਟੂਰੇ ਵੇਚਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਇਹ ਸਟਾਲ ਚਲਾ ਰਹੇ ਹਨ। ਤੀਜੀ ਖ਼ੁਰਾਕ ਯਾਨੀ ਕਿ ਬੂਸਟਰ ਡੋਜ਼ ਦੀ ਮੱਠੀ ਰਫ਼ਤਾਰ ਤੋਂ ਚਿੰਤਤ ਹਨ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ ਲੋਕਾਂ ਨੂੰ ਛੋਲੇ ਭਟੂਰੇ ਮੁਫ਼ਤ ਦੇ ਰਿਹਾ ਹਾਂ, ਜੋ ਬੂਸਟਰ ਡੋਜ਼ ਲਗਵਾਉਣ ਦੇ ਦਿਨ ਹੀ ਇਸ ਦਾ ਸਬੂਤ ਵਿਖਾਉਣਗੇ। ਸੰਜੇ ਨੇ ਅੱਗੇ ਕਿਹਾ ਕਿ ਸਾਰੇ ਪਾਤਰ ਲੋਕ ਅੱਗੇ ਆਉਣ ਅਤੇ ਝਿਜਕ ਨਾ ਕਰਨ। ਪਹਿਲਾਂ ਤੋਂ ਹੀ ਅਸੀਂ ਦੇਸ਼ ਦੇ ਕਈ ਹਿੱਸਿਆਂ ’ਚ ਕੋਰੋਨਾ ਲਾਗ ’ਚ ਮਾਮੂਲੀ ਵਾਧਾ ਵੇਖ ਰਹੇ ਹਾਂ। ਸਾਨੂੰ ਸਥਿਤੀ ਦੇ ਕਾਬੂ ਤੋਂ ਬਾਹਰ ਹੋਣ ਤੱਕ ਉਡੀਕ ਕਿਉਂ ਕਰਨੀ ਚਾਹੀਦੀ? ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਸੀ, ਜਦੋਂ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ’ਚ ਮੇਰੇ ਨਾਂ ਦਾ ਜ਼ਿਕਰ ਕੀਤਾ।


author

Tanu

Content Editor

Related News