ਜੰਮੂ-ਕਸ਼ਮੀਰ ''ਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ
Wednesday, Nov 13, 2024 - 05:39 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਚ ਵੀਰਵਾਰ ਤੋਂ ਤਿੰਨ ਦਿਨਾਂ ਤੱਕ ਮੀਂਹ ਅਤੇ ਬਰਫਬਾਰੀ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ (IMD) ਸ਼੍ਰੀਨਗਰ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਜ਼ੋਜਿਲਾ ਦੱਰਰਾ, ਰਾਜ਼ਦਾਨ ਦੱਰਰਾ, ਉੱਤਰੀ ਸਾਧਨਾ ਦੱਰਰਾ, ਕਿਸ਼ਤਵਾੜ ਦੇ ਸਿੰਥਨ ਟਾਪ ਅਤੇ ਸ਼੍ਰੀਨਗਰ-ਲੱਦਾਖ ਹਾਈਵੇਅ 'ਤੇ ਇਤਿਹਾਸਕ ਮੁਗਲ ਰੋਡ ਸਮੇਤ ਪਹਾੜੀ ਮਾਰਗਾਂ 'ਤੇ ਹਲਕੀ ਬਰਫਬਾਰੀ ਕਾਰਨ ਆਵਾਜਾਈ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
14-15 ਨਵੰਬਰ ਨੂੰ ਕਸ਼ਮੀਰ ਘਾਟੀ ਅਤੇ ਜੰਮੂ ਡਿਵੀਜ਼ਨ ਦੇ ਕੁਝ ਸਥਾਨਾਂ 'ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ 'ਚ 16 ਨਵੰਬਰ ਨੂੰ ਉੱਚੀਆਂ ਪਹਾੜੀਆਂ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ, ਜਦਕਿ 23 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕਸ਼ਮੀਰ ਦੇ ਸਾਰੇ ਮੌਸਮ ਕੇਂਦਰਾਂ 'ਤੇ ਮੰਗਲਵਾਰ ਦੇਰ ਰਾਤ ਦਰਜ ਘੱਟੋ-ਘੱਟ ਤਾਪਮਾਨ ਆਮ ਨਾਲੋਂ 0-6 ਡਿਗਰੀ ਸੈਲਸੀਅਸ ਵੱਧ ਰਿਹਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਵੇਖੀ ਗਈ।