ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜਿੱਤ ਤੋਂ ਬਾਅਦ ਗੁਜਰਾਤ ’ਚ ਹਿੰਸਾ ਭੜਕੀ, 11 ਹਿਰਾਸਤ ’ਚ
Tuesday, Mar 11, 2025 - 04:10 PM (IST)

ਗਾਂਧੀਨਗਰ- ਭਾਰਤ ਦੇ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਜਿੱਤਣ ਦਾ ਜਸ਼ਨ ਮਨਾਉਣ ਲਈ ਗੁਜਰਾਤ ਦੇ ਗਾਂਧੀਨਗਰ ਜ਼ਿਲੇ ਵਿਚ ਕੱਢੀ ਗਈ ਇਕ ਬਾਈਕ ਰੈਲੀ ਦੌਰਾਨ ਹਿੰਸਾ ਭੜਕ ਉੱਠੀ ਜਿਸ ਤੋਂ ਬਾਅਦ ਘੱਟ ਤੋਂ ਘੱਟ 11 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਫ. ਆਈ. ਆਰ. ਮੁਤਾਬਕ ਰਾਤ ਲੱਗਭਗ 10.30 ਵਜੇ ਇਹ ਰੈਲੀ ਇਕ ਘੱਟ ਗਿਣਤੀ ਇਲਾਕੇ ਵਿਚ ਸਥਿਤ ਇਕ ਮਸਜਿਦ ਨੇੜਿਓਂ ਲੰਘੀ ਤਾਂ ਕੁਝ ਬਾਈਕ ਸਵਾਰਾਂ ਨੇ ਆਪਣੇ ਵਾਹਨ ਤੇਜ਼ ਰਫ਼ਤਾਰ ਨਾਲ ਦੌੜਾਏ ਅਤੇ ਹਾਰਨ ਵਜਾਏ।
ਇਸ ’ਤੇ ਮਸਜਿਦ ’ਚ ਰਮਜਾਨ ਦੌਰਾਨ ਬੈਠੇ ਲੱਗਭਗ 15 ਲੋਕਾਂ ਨੇ ਕਥਿਤ ਤੌਰ ’ਤੇ ਇਤਰਾਜ਼ ਪ੍ਰਗਟਾਇਆ, ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਡਾਂਗਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਬਾਈਕ ਚਾਲਕ ਉਥੋਂ ਭੱਜ ਗਏ। ਪੁਲਸ ਨੇ ਦੱਸਿਆ ਕਿ ਜ਼ਿਆਦਾਤਰ ਬਾਈਕ ਚਾਲਕ ਮੌਕੇ ਤੋਂ ਭੱਜ ਗਏ ਪਰ 5-6 ਲੋਕਾਂ ਦੇ ਮੋਟਰਸਾਈਕਲ ਉਥੇ ਹੀ ਰਹਿ ਗਏ। ਮੁਲਜ਼ਮਾਂ ਨੇ ਉਨ੍ਹਾਂ ਮੋਟਰਸਾਈਕਲਾਂ ਦੀ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਹੁਣ ਤੱਕ 11 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਚੁੱਕੇ ਹਾਂ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਐੱਫ. ਆਰ. ਆਈ. ਸੋਮਵਾਰ ਤੜਕੇ ਦਰਜ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8