ਮੋਦੀ ਨੂੰ ਮਿਲਿਆ 'ਚੈਂਪੀਅਨਜ਼ ਆਫ ਅਰਥ ਅਵਾਰਡ', ਬੋਲੇ- ਇਹ ਭਾਰਤ ਦਾ ਸਨਮਾਨ

Wednesday, Oct 03, 2018 - 02:29 PM (IST)

ਮੋਦੀ ਨੂੰ ਮਿਲਿਆ 'ਚੈਂਪੀਅਨਜ਼ ਆਫ ਅਰਥ ਅਵਾਰਡ', ਬੋਲੇ- ਇਹ ਭਾਰਤ ਦਾ ਸਨਮਾਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਦੇ ਖੇਤਰ 'ਚ ਇਤਿਹਾਸਿਕ ਕਦਮ ਚੁੱਕਣ ਲਈ ਸੰਯੁਕਤ ਰਾਸ਼ਟਰ ਨੇ ਅੱਜ 'ਚੈਂਪੀਅਨਜ਼ ਆਫ ਅਰਥ ਅਵਾਰਡ' ਨਾਲ ਸਨਮਾਨਿਤ ਕੀਤਾ। ਸਯੁੰਕਤ ਰਾਸ਼ਟਰ ਲਈ ਮਹਾ ਸਕੱਤਰ ਐਂਤੋਨਿਓ ਗੁਤਾਰੇਸ ਨੇ ਪੀ.ਐੱਮ. ਮੋਦੀ ਨੂੰ ਇਹ ਅਵਾਰਡ ਦਿੱਤਾ ਹੈ। ਗੁਤਾਰੇਸ ਭਾਰਤ ਦੌਰੇ 'ਤੇ ਆਏ ਹੋਏ ਹਨ। ਮੋਦੀ ਦੇ ਇਲਾਵਾ ਫ੍ਰਾਂਸੀਸੀ ਰਾਸ਼ਟਰੀ ਐਮਨੁਐੱਲ ਮੈਕਰੋਂ ਨੂੰ ਵੀ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਭਾਰਤ ਦਾ ਸਨਮਾਨ-ਮੋਦੀ
'ਚੈਂਪੀਅਨਜ਼ ਆਫ ਅਰਥ ਅਵਾਰਡ' ਮਿਲਣ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਹ ਸਨਮਾਨ ਭਾਰਤ ਦਾ ਹੈ। ਮੈਂ ਅਭਾਰੀ ਹਾਂ ਇਸ ਅਵਾਰਡ ਲਈ। ਉਨ੍ਹਾਂ ਨੇ ਕਿਹਾ ਕਿ ਇਹ ਅਵਾਰਡ ਭਾਰਤ ਦੇ ਆਦਿਵਾਸੀ,ਕਿਸਾਨ ਅਤੇ ਮਛੁਆਰਿਆਂ ਦਾ ਸਨਮਾਨ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਕੁਦਰਤੀ ਮਾਂ ਦੇ ਰੂਪ 'ਚ ਦੇਖਦਾ ਹੈ ਅਤੇ ਨਾਰੀ ਕੁਦਰਤ ਦਾ ਹੀ ਰੂਪ ਹੈ। ਇਹ ਸਨਮਾਨ ਭਾਰਤ ਦੀ ਨਾਰੀ ਦਾ ਵੀ ਹੈ ਜੋ ਪੌਦਿਆਂ ਦਾ ਧਿਆਨ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਬਾਦੀ ਦਾ ਵਾਤਾਵਰਨ 'ਤੇ ਕੁਦਰਤ 'ਤੇ ਦਬਾਅ ਪਾਏ ਬਿਨਾ ਵਿਕਾਸ ਦੇ ਮੌਕਿਆਂ ਨਾਲ ਜੋੜਣ ਲਈ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਨਾਲ ਹੀ ਹੱਥ ਫੜਣ ਦੀ ਜ਼ਰੂਰਤ ਹੈ।

ਸਯੁੰਕਤ ਰਾਸ਼ਟਰ ਨੇ 26 ਸਤੰਬਰ ਨੂੰ ਮਹਾਸਭਾ ਦਾ ਉਚ ਪੱਧਰੀ ਬੈਠਕ ਦੌਰਾਨ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ੍ਰਾਂਸਿਸੀ ਰਾਸ਼ਟਰਪਤੀ ਅਮੈਨੁਏਲ ਮੈਕਰੋਂ ਨੂੰ ਪਾਲਿਸੀ ਲੀਡਰਛਿਪ ਕੈਟੇਗਰੀ 'ਚ ਚੈਂਪੀਅਨਜ਼ ਆਫ ਅਰਥ ਪੁਰਸਕਾਰ ਦਿੱਤਾ ਜਾਵੇਗਾ। ਇਹ ਸੰਯੁਕਤ ਉਚ ਵਾਤਾਵਰਨ ਪੁਰਸਕਾਰ ਹੈ।


Related News