ਚੰਪਈ ਸੋਰੇਨ ਅੱਜ ਚੁੱਕਣਗੇ ਝਾਰਖੰਡ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ, 10 ਦਿਨਾਂ 'ਚ ਸਾਬਿਤ ਕਰਨਾ ਹੋਵੇਗਾ ਬਹੁਮਤ

Friday, Feb 02, 2024 - 01:28 AM (IST)

ਨੈਸ਼ਨਲ ਡੈਸਕ - ਵਿਧਇਕ ਦਲ ਦੇ ਨੇਤਾ ਚੁਣੇ ਗਏ ਚੰਪਈ ਸੋਰੇਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਵੀਰਵਾਰ ਦੀ ਰਾਤ ਉਨ੍ਹਾਂ ਨੇ ਰਾਜਪਾਲ ਸੀ.ਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਇਕ ਤਸਵੀਰ ਵੀ ਸਾਹਮਣੇ ਆਈ, ਜਿਸ ਵਿੱਚ ਉਹ ਰਾਜਪਾਲ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੰਪਈ ਸੋਰੇਨ ਸ਼ੁੱਕਰਵਾਰ ਨੂੰ ਹੀ ਅਹੁਦੇ ਦੀ ਸਹੁੰ ਚੁੱਕਣਗੇ। ਮੁੱਖ ਮੰਤਰੀ ਨਾਲ ਹੋਰ ਕਿੰਨੇ ਲੋਕ ਸਹੁੰ ਚੁੱਕਣਗੇ ਇਹ ਅਜੇ ਤੱਕ ਨਹੀਂ ਪਤਾ ਲੱਗਿਆ ਹੈ। ਚੰਪਈ ਸੋਰੇਨ ਨੂੰ 10 ਦਿਨਾਂ ਵਿੱਚ ਬਹੁਮਤ ਸਾਬਿਤ ਕਰਨਾ ਹੋਵੇਗਾ।


Inder Prajapati

Content Editor

Related News