ਚਮੋਲੀ ਹਾਦਸਾ ਗਲੇਸ਼ੀਅਰ ਟੁੱਟਣ ਕਾਰਨ ਹੋਇਆ : ਜਾਵਡੇਕਰ

03/16/2021 12:20:58 AM

ਨਵੀਂ ਦਿੱਲੀ - ਕੇਂਦਰੀ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਹਾਲ ਹੀ ’ਚ ਚਮੋਲੀ ’ਚ ਹੋਏ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕਈ ਅਧਿਐਨ ਕੀਤੇ ਜਾ ਰਹੇ ਹਨ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਗਲੇਸ਼ੀਅਰ ਟੁੱਟਣ ਕਾਰਨ ਕਾਫ਼ੀ ਮਲਬਾ ਅਤੇ ਪਾਣੀ ਆ ਜਾਣ ਨਾਲ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਪਰ ਗੰਗਾ ਖੇਤਰ ’ਚ ਪਹਿਲਾਂ ਤੋਂ ਮਨਜ਼ੂਰ ਪਣ-ਬਿਜਲੀ ਪ੍ਰਾਜੈਕਟਾਂ ਤੋਂ ਇਲਾਵਾ ਹੁਣ ਅਜਿਹੇ ਕਿਸੇ ਹੋਰ ਪ੍ਰਾਜੈਕਟ ਨੂੰ ਇਸ ਖੇਤਰ ’ਚ ਮਨਜੂਰੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਲਿਆ ਪਰਬਤ ਲੜੀ ’ਚ ਜਿੱਥੇ ਪਹਾੜ ਤੋੜਣ ਲਈ ਡਾਇਨਾਮਾਈਟ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਵਾਤਾਵਰਣ ਹਿਫਾਜ਼ਤ ਲਈ ਵੱਡੀ ਗਿਣਤੀ ’ਚ ਦਰਖਤ ਲਗਾਏ ਜਾਂਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News