ਚਮਕੀ ਬੁਖਾਰ : ਸਮਰਿਤੀ ਬੋਲੀ-''ਮਾਂ ਹੋਣ ਦੇ ਨਾਤੇ ਬੱਚਿਆਂ ਦੀ ਮੌਤ ਦਾ ਦਰਦ ਸਮਝਦੀ ਹਾਂ''

06/21/2019 1:15:45 PM

ਨਵੀਂ ਦਿੱਲੀ— ਲੋਕ ਸਭਾ ਦੀ ਕਾਰਵਾਈ ਵੀਰਵਾਰ ਨੂੰ ਫਿਰ ਸ਼ੁਰੂ ਹੋ ਚੁਕੀ ਹੈ। ਅੱਜ ਸੰਸਦ ਸੈਸ਼ਨ ਦਾ 5ਵਾਂ ਦਿਨ ਹੈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਬਿਹਾਰ 'ਚ ਚਮਕੀ ਬੁਖਾਰ ਨਾਲ ਹੋਈ 117 ਬੱਚਿਆਂ ਦੀ ਮੌਤ ਦਾ ਮਾਮਲਾ ਚੁੱਕਿਆ ਗਿਆ। ਉੱਥੇ ਹੀ ਰਾਜ ਸਭਾ 'ਚ ਬੱਚਿਆਂ ਦੀ ਮੌਤ 'ਤੇ 2 ਮਿੰਟ ਦਾ ਮੌਨ ਰੱਖਿਆ ਗਿਆ। ਬੱਚਿਆਂ 'ਚ ਕੁਪੋਸ਼ਣ ਦੀ ਸਮੱਸਿਆ ਨੂੰ ਲੈ ਕੇ ਸਦਨ 'ਚ ਰੱਖੇ ਗਏ ਸਵਾਲਾਂ 'ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਮਨੁੱਖਤਾ ਨਾਲ ਜੁੜਿਆ ਪ੍ਰਸ਼ਨ ਹੈ।

ਬੱਚਿਆਂ ਦੀ ਮੌਤ ਦੁਖਦ
ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਲੋਂ ਬਿਹਾਰ 'ਚ ਬੱਚਿਆਂ ਦੀ ਮੌਤ ਦਾ ਮੁੱਦਾ ਚੁੱਕਣ 'ਤੇ ਸਮਰਿਤੀ ਨੇ ਕਿਹਾ ਕਿ ਮਾਂ ਹੋਣ ਦੇ ਨਾਤੇ ਜਾਣਦੀ ਹਾਂ ਕਿ ਬੱਚਿਆਂ ਦੀ ਮੌਤ ਕਿੰਨੀ ਦੁਖਦ ਹੈ। ਕੁਪੋਸ਼ਣ ਕਾਰਨ ਬੱਚਿਆਂ ਦੀ ਮੌਤ ਸਿਰਫ਼ ਬਿਹਾਰ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ'ਚ ਹੋ ਰਹੀ ਹੈ।

ਮੁਜ਼ੱਫਰਪੁਰ 'ਚ ਸਭ ਤੋਂ ਵਧ ਮੌਤਾਂ
ਬਿਹਾਰ ਦੇ 16 ਜ਼ਿਲੇ ਲਾਇਲਾਜ ਬੀਮਾਰੀ ਦੀ ਲਪੇਟ 'ਚ ਆ ਚੁਕੇ ਹਨ। ਮੁਜ਼ੱਫਰਪੁਰ ਜ਼ਿਲੇ 'ਚ ਸਭ ਤੋਂ ਵਧ ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਭਾਗਲਪੁਰ, ਪੂਰਬੀ ਚੰਪਾਰਨ, ਵੈਸ਼ਾਲੀ, ਸੀਤਾਮੜ੍ਹੀ ਅਤੇ ਸਮਸਤੀਪੁਰ ਸਮੇਤ ਹੋਰ ਜ਼ਿਲਿਆਂ ਤੋਂ ਵੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ।


DIsha

Content Editor

Related News