ਹਿਮਾਚਲ ਦੇ ਸਾਬਕਾ ਕੈਬਨਿਟ ਮੰਤਰੀ ਸ਼ਿਵ ਕੁਮਾਰ ਉਪਮਨਿਊ ਦਾ ਦੇਹਾਂਤ

Friday, Jul 12, 2019 - 05:17 PM (IST)

ਹਿਮਾਚਲ ਦੇ ਸਾਬਕਾ ਕੈਬਨਿਟ ਮੰਤਰੀ ਸ਼ਿਵ ਕੁਮਾਰ ਉਪਮਨਿਊ ਦਾ ਦੇਹਾਂਤ

ਸ਼ਿਮਲਾ—ਹਿਮਾਚਲ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਸ਼ਿਵ ਕੁਮਾਰ ਉਪਮਨਿਊ ਦੀ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 90 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 2 ਹਫਤਿਆਂ ਤੋਂ ਉਨ੍ਹਾਂ ਦਾ ਫੋਰਟਿਸ ਹਸਪਤਾਲ ਕਾਂਗੜਾ 'ਚ ਇਲਾਜ ਚੱਲ ਰਿਹਾ ਸੀ ਪਰ ਵੀਰਵਾਰ ਰਾਤ 11 ਵਜੇ ਅਚਾਨਕ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਮਰਹੂਮ ਸ਼ਿਵ ਕੁਮਾਰ ਉਪਮਨਿਊ ਸੂਬੇ ਦੇ ਮੁੱਖ ਨੇਤਾ ਰਹਿ ਚੁੱਕੇ ਹਨ। ਉਨ੍ਹਾਂ ਨੇ ਸਰਕਾਰ 'ਚ ਬਤੌਰ ਕੈਬਨਿਟ ਮੰਤਰੀ ਦੇ ਤੌਰ 'ਤੇ ਕਈ ਵਿਭਾਗਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਸਿੱਖਿਆ ਮੰਤਰੀ ਦੇ ਰੂਪ 'ਚ ਖਾਸ ਤੌਰ 'ਤੇ ਯਾਦ ਕੀਤਾ ਜਾਂਦਾ ਹੈ।


author

Iqbalkaur

Content Editor

Related News