ਜ਼ਮੀਨ ਖਿਸਕਣ ਕਾਰਨ ਚੰਬਾ-ਧਰਮਸ਼ਾਲਾ ਹਾਈਵੇਅ ਠੱਪ
Sunday, Sep 29, 2019 - 04:05 PM (IST)

ਚੰਬਾ—ਹਿਮਾਚਲ ਪ੍ਰਦੇਸ਼ 'ਚ ਚੰਬਾ-ਧਰਮਸ਼ਾਲਾ ਅੱਜ ਭਾਵ ਐਤਵਾਰ ਨੂੰ ਸਵੇਰਸਾਰ ਭਾਰੀ ਬਾਰਿਸ਼ ਹੋਣ ਨਾਲ ਜ਼ਮੀਨ ਖਿਸਕਣ ਕਾਰਨ ਆਵਾਜਾਈ ਠੱਪ ਹੋ ਗਈ, ਜਿਸ ਕਾਰਨ ਸੜਕ ਦੇ ਦੋਵਾਂ ਪਾਸਿਓ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਭਟਿਆਤ ਤਹਿਸੀਲ ਦਫਤਰ ਚੁਹਾੜੀ ਤੋਂ ਸਿਹੁੰਸਾ ਜਾਣ ਵਾਲੀ ਸੜਕ ਲਾਹੜੂ ਕੋਲ 1 ਘੰਟਾ ਬੰਦ ਰਹੀ। ਜ਼ਮੀਨ ਖਿਸਕਣ ਕਾਰਨ ਬੰਦ ਹੋਏ ਰਸਤੇ 'ਚ ਵਾਹਨ ਡਰਾਈਵਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਭਾਰੀ ਬਾਰਿਸ਼ ਕਾਰਨ ਬੰਦ ਹੋਈ ਸੜਕ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।