ਨਵੀਂ ਪੀੜ੍ਹੀ ’ਤੇ ਜੱਦੀ ਕਾਰੋਬਾਰ ਨੂੰ ਬਚਾਈ ਰੱਖਣ ਦੀ ਚੁਣੌਤੀ, ਡਿਜੀਟਲੀਕਰਨ ਹੈ ਮਹੱਤਵਪੂਰਣ

Sunday, Jun 27, 2021 - 09:13 PM (IST)

ਨਵੀਂ ਪੀੜ੍ਹੀ ’ਤੇ ਜੱਦੀ ਕਾਰੋਬਾਰ ਨੂੰ ਬਚਾਈ ਰੱਖਣ ਦੀ ਚੁਣੌਤੀ, ਡਿਜੀਟਲੀਕਰਨ ਹੈ ਮਹੱਤਵਪੂਰਣ

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੇ ਮਾਹੌਲ ਵਿਚਾਲੇ ਕਾਰੋਬਾਰ ਨੂੰ ਅੱਗੇ ਵਧਾਉਣ ’ਚ ਡਿਜੀਟਲੀਕਰਨ ਮਹੱਤਵਪੂਰਣ ਜ਼ਰੀਆ ਬਣ ਕੇ ਉੱਭਰਿਆ ਹੈ ਅਤੇ ਅਜਿਹੇ ’ਚ ਦੇਸ਼ ਦੀ ਨੌਜਵਾਨ ਪੀੜ੍ਹੀ ’ਤੇ ਆਪਣੇ ਕਾਰੋਬਾਰਾਂ ਅਤੇ ਖਾਸ ਤੌਰ ’ਤੇ ਜੱਦੀ ਪੇਸ਼ੇ ਨੂੰ ਬਚਾਉਣ ਅਤੇ ਅੱਗੇ ਵਧਾਉਣ ਲਈ ਡਿਜੀਟਲੀਕਰਨ ਨੂੰ ਅਪਨਾਉਣ ਦੀ ਚੁਣੌਤੀ ਹੈ। ਇਹ ਕਹਿਣਾ ਹੈ ਮਹਿਲਾ ਉੱਦਮੀ ਅਤੇ ਲੇਖਿਕਾ ਪ੍ਰਿਯੰਕਾ ਗੁਪਤਾ ਜ਼ਿੰਲਿੰਸਕੀ ਦਾ, ਜੋ ਆਪਣੇ ਪਰਿਵਾਰਿਕ ਕਿੱਤੇ ਨਾਲ 13 ਸਾਲਾਂ ਤੋਂ ਜੁੜੀ ਹੈ।

ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ


ਐੱਮ. ਪੀ. ਆਈ. ਐੱਲ. ਸਟੀਲ ਸਟ੍ਰੱਕਚਰਸ ਲਿਮਟਿਡ ਦੀ ਕਾਰਜਕਾਰੀ ਨਿਰਦੇਸ਼ਕ ਪ੍ਰਿਯੰਕਾ ਗੁਪਤਾ ਜ਼ਿੰਲਿੰਸਕੀ ਨੇ ਆਪਣੀ ਕਿਤਾਬ ‘ਦਿ ਅਲਟੀਮੇਟ ਫੈਮਿਲੀ ਬਿਜਨੈੱਸ ਸਰਵਾਈਵਲ ਗਾਇਡ’ ’ਚ ਭਾਰਤ ਦੇ ਜੱਦੀ ਕਾਰੋਬਾਰਾਂ, ਉਨ੍ਹਾਂ ਦੇ ਪਿੱਛੇ ਦੀ ਸੋਚ, ਸੰਸਕ੍ਰਿਤੀ ਅਤੇ ਨਵੇਂ ਬਦਲੇ ਮਾਹੌਲ ’ਚ ਉਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ।
ਨੌਜਵਾਨ ਪੀੜ੍ਹੀ ਪਿਤਾ-ਦਾਦੇ ਤੋਂ ਵਿਰਾਸਤ ’ਚ ਮਿਲੇ ਕਾਰੋਬਾਰ ਨੂੰ ਨਾ ਛੱਡੇ
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਰਿਵਾਰਿਕ ਵਿਵਾਦਾਂ ’ਚ ਫਸ ਕੇ ਬੰਦ ਹੋਣ ਵਾਲੇ ਉੱਦਮਾਂ ਦਾ ਬਚਾਉਣ ਲਈ ਸਰਕਾਰ ਨੂੰ ਤੁਰੰਤ ਹੱਲ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਕਿ ਉਨ੍ਹਾਂ ਨਾਲ ਜੁੜੇ ਰੋਜ਼ਗਾਰ ਅਤੇ ਪੂੰਜੀ ਦੀ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਇਕ ਇੰਟਰਵਿਊ ’ਚ ਕਿਹਾ, ‘‘ਨੌਜਵਾਨ ਪੀੜ੍ਹੀ ਨੂੰ ਪਿਤਾ-ਦਾਦੇ ਤੋਂ ਵਿਰਾਸਤ ’ਚ ਮਿਲੇ ਕਾਰੋਬਾਰ ਨੂੰ ਛੱਡਣਾ ਨਹੀਂ, ਉਸ ਨੂੰ ਨਵੇਂ ਤਰੀਕੇ ਨਾਲ ਅੱਗੇ ਵਧਾਉਣਾ ਚਾਹੀਦਾ ਹੈ। ਉਹ ਨਵੇਂ ਰੁਝਾਨ ਵੇਖੋ, ਬਾਜ਼ਾਰ ਦਾ ਅਧਿਐਨ ਕਰੋ, ਖੁਦ ਵੀ ਕੁਝ ਜਾਂਚ ਕਰੋ। ਕੋਰੋਨਾ ਕਾਲ ’ਚ ਕਿਵੇਂ ਸਾਮਾਨ ਦੀ ਸੰਪਰਕ ਰਹਿਤ ਤਰੀਕੇ ਨਾਲ ਡਲਿਵਰੀ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਦਾ ਇਸਤੇਮਾਲ ਕਰੋ, ਕਿਵੇਂ ਪੁਰਾਣੇ ਜਮਾਨੇ ਤੋਂ ਬਣ ਰਹੇ ਉਤਪਾਦ ਨੂੰ ਨਵੇਂ ਤੌਰ ਤਰੀਕਿਆਂ ’ਚ ਢਾਲ ਕੇ ਕਾਰੋਬਾਰ ਵਧਾਇਆ ਜਾ ਸਕਦਾ ਹੈ, ਇਸ ’ਤੇ ਗੌਰ ਕਰੋ।’’

ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ


ਕੰਪਨੀਆਂ ’ਚ ਮਹਿਲਾ ਨਿਰਦੇਸ਼ਕਾਂ ਨੂੰ ਸ਼ਾਮਲ ਕੀਤੇ ਜਾਣ ’ਤੇ ਵੀ ਜ਼ੋਰ
ਉਨ੍ਹਾਂ 250-300 ਕਰੋੜ ਰੁਪਏ ਤੋਂ ਜ਼ਿਆਦਾ ਸਾਲਾਨਾ ਕਾਰੋਬਾਰ ਵਾਲੀਆਂ ਸੂਚੀਬੱਧ ਕੰਪਨੀਆਂ ’ਚ ਮਹਿਲਾ ਨਿਰਦੇਸ਼ਕਾਂ ਨੂੰ ਸ਼ਾਮਲ ਕੀਤੇ ਜਾਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਦੇ ਨਿਰਦੇਸ਼ਕ ਮੰਡਲ ’ਚ ਘੱਟ ਤੋਂ ਘੱਟ 2 ਔਰਤਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਪਰਿਵਾਰ ਦੀ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਨਿਰਦੇਸ਼ਕ ਮੰਡਲ ’ਚ ਸਥਾਨ ਦਿੱਤਾ ਜਾਣਾ ਚਾਹੀਦਾ ਹੈ। ਪ੍ਰਿਯੰਕਾ ਦੀ ਕੰਪਨੀ ਸਾਲਾਨਾ 500 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਰਹੀ ਹੈ। ਕੰਪਨੀ ਬਿਜਲੀ ਪਲਾਂਟ, ਰਿਫਾਇਨਰੀਆਂ, ਮੈਟਰੋ ਰੇਲ ਅਤੇ ਹਵਾਈ ਅੱਡਿਆਂ ਨੂੰ ਬਣਾਉਣ ’ਚ ਕੰਮ ਆਉਣ ਵਾਲੇ ਠੋਸ, ਮਜ਼ਬੂਤ ਇਸਪਾਤ ਢਾਂਚੇ ਦਾ ਨਿਰਮਾਣ ਕਰਦੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News