ਹਰਿਆਣਾ: ਚੋਣਾਂ ''ਚ ਕਾਂਗਰਸ ਲਈ ਸੰਗਠਨ ਦੀ ਘਾਟ ਅਤੇ ਆਪਸੀ ਧੜੇਬੰਦੀ ਬਣੀ ਚੁਣੌਤੀ

Sunday, Mar 17, 2019 - 02:09 PM (IST)

ਹਰਿਆਣਾ: ਚੋਣਾਂ ''ਚ ਕਾਂਗਰਸ ਲਈ ਸੰਗਠਨ ਦੀ ਘਾਟ ਅਤੇ ਆਪਸੀ ਧੜੇਬੰਦੀ ਬਣੀ ਚੁਣੌਤੀ

ਸਿਰਸਾ- ਹਰਿਆਣਾ ਸੂਬਾ ਕਾਂਗਰਸ ਕਮੇਟੀ 'ਚ ਸੰਗਠਨ ਦੀ ਕਮਜ਼ੋਰੀ ਅਤੇ ਅਤੇ ਨੇਤਾਵਾਂ ਦੀ ਗੁੱਟਬੰਦੀ ਸੂਬੇ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਲਈ ਇਕ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ । ਇਸ ਨਾਲ ਜਲਦੀ ਨਿਪਟਣ ਲਈ ਦਿੱਲੀ ਤੋਂ ਹਰ ਰੋਜ਼ ਪਾਰਟੀ ਦੇ ਸੂਬਾਈ ਨੇਤਾਵਾਂ ਨਾਲ ਚਰਚਾ ਕੀਤੀ ਜਾ ਰਹੀ ਹੈ। ਹਾਈਕਮਾਨ ਨੇ ਇਸ ਗੁੱਟਬੰਦੀ ਨੂੰ ਸਮਾਪਤ ਕਰਨ ਲਈ ਅਤੇ ਲੋਕ ਸਭਾ ਚੋਣਾਂ ਲਈ ਸੰਭਾਵਿਤ ਉਮੀਦਵਾਰਾਂ ਦੇ ਨਾਂ 'ਤੇ ਵਿਚਾਰ ਕਰਨ ਲਈ 15 ਮੈਂਬਰੀ ਦੀ ਤਾਲਮੇਲ ਕਮੇਟੀ ਬਣਾਈ ਸੀ ਪਰ ਇਸ ਨੂੰ ਲੈ ਕੇ ਸੂਬਾ ਪਾਰਟੀ 'ਚ ਅਜਿਹੀ ਖਲਬਲੀ ਮਚ ਗਈ ਹੈ ਕਿ ਇਸ ਕਮੇਟੀ ਨੂੰ ਕੁਝ ਸਮੇਂ ਬਾਅਦ ਹੀ ਰੱਦ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪਾਰਟੀ 'ਚ ਨਾ ਸਿਰਫ ਅੰਦਰੂਨੀ ਲੜਾਈ ਹੋਣ ਦੀ ਗੱਲ ਉੱਭਰੀ ਹੈ ਬਲਕਿ ਸੂਬੇ ਦੇ ਵੱਡੇ ਨੇਤਾਵਾਂ ਦੇ ਇਕ ਮੰਚ 'ਤੇ ਆਉਣ ਦੀ ਸੰਭਵਨਾਵਾਂ 'ਤੇ ਵੀ ਸਵਾਲ ਪੈਦਾ ਹੋ ਰਹੇ ਹਨ। 

ਸੂਬਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਸੰਮੇਲਨ 'ਚ ਪੱਤਰਕਾਰਾਂ ਨੂੰ ਦਾਅਵਾ ਕੀਤਾ ਸੀ ਕਿ ਪਾਰਟੀ ਦੇ ਸੂਬਾ ਨੇਤਾਵਾਂ 'ਚ ਹੁਣ ਕੋਈ ਮਤਭੇਦ ਨਹੀਂ ਹੈ ਪਰ ਹਾਈਕਮਾਨ ਦੁਆਰਾ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਦੀ ਅਗਵਾਈ 'ਤ ਤਾਲਮੇਲ ਕਮੇਟੀ ਬਣਾਉਣ ਤੋਂ ਬਾਅਦ ਪਾਰਟੀ ਨੇਤਾਵਾਂ 'ਚ ਅਜਿਹੀ ਖਲਬਲੀ ਮਚੀ ਕਿ ਡਾਂ. ਤੰਵਰ ਸਮੇਤ ਪਾਰਟੀ 'ਚ ਕਥਿਤ ਤੌਰ 'ਤੇ ਵਿਰੋਧੀ ਧੜਿਆਂ ਦੇ ਸਾਰੇ ਨੇਤਾ ਆਪਣੇ ਪ੍ਰੋਗਰਾਮ ਰੱਦ ਕਰ ਦਿੱਲੀ ਪਹੁੰਚ ਗਏ। ਦੂਜੇ ਪਾਸੇ ਸ਼੍ਰੀ ਹੁੱਡਾ ਦੀ ਅਗਵਾਈ 'ਚ ਤਾਲਮੇਲ ਸਮਿਤੀ ਕਮੇਟੀ ਦੇ ਗਠਨ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸਮਰੱਥਕ ਖੁਸ਼ ਸੀ ਅਤੇ ਵਧਾਈਆਂ ਦੇ ਰਹੇ ਸਨ ਕਿ ਤੰਵਰ ਗੁੱਟ ਨੇ ਸਮਿਤੀ ਕਮੇਟੀ ਦਾ ਗਠਨ ਰੱਦ ਹੋਣ ਦੀ ਜਾਣਕਾਰੀ ਫਲੈਸ਼ ਕਰ ਕੇ ਇਸ 'ਤੇ ਪਾਣੀ ਫੇਰ ਦਿੱਤਾ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪਾਰਟੀ ਦੇ ਕੇਂਦਰੀ ਅਤੇ ਸੂਬੇ ਦੇ ਨੇਤਾ ਭਲਾ ਹੀ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਇਕ ਜੁੱਟ ਹੋਣ ਦੇ ਦਾਅਵੇ ਕਰਦੇ ਹਨ ਪਰ ਸੱਚਾਈ ਕੁਝ ਹੋਰ ਹੀ ਹੈ। ਪਾਰਟੀ 'ਚ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਤੋਂ ਮਿਲੇ ਨਤੀਜਿਆ ਕਾਰਨ ਪਾਰਟੀ ਵਰਕਰ ਮਾਯੂਸ ਹੋ ਗਏ।

ਸੂਬੇ 'ਚ ਇਸ ਸਮੇਂ ਹੋਰ ਰਾਜਨੀਤਿਕ ਪਾਰਟੀਆਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਤੈਅ ਕਰਨ 'ਚ ਰੁੱਝੀਆਂ ਹੋਈਆਂ ਹਨ ਅਤੇ ਕਾਂਗਰਸ ਅੰਦਰੂਨੀ ਲੜਾਈਆਂ ਨਿਪਟਾ ਹੀ ਨਹੀਂ ਰਹੀ ਹੈ। ਇਸ ਅੰਦਰੂਨੀ ਗੜਬੜੀ ਕਾਰਨ 14 ਫਰਵਰੀ 2014 ਨੂੰ ਪਾਰਟੀ ਪ੍ਰਧਾਨ ਦੀ ਕਮਾਨ ਸੰਭਾਲਣ ਵਾਲੇ ਅਸ਼ੋਕ ਤੰਵਰ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਜ਼ਿਲਾ ਅਤੇ ਬਲਾਕ ਪੱਧਰ 'ਤੇ ਸੰਗਠਾਤਮਕ ਨਿਯੁਕਤੀਆਂ ਨਹੀਂ ਕਰ ਸਕੇ ਹਨ, ਜਿਸਦਾ ਖਮਿਆਜ਼ਾ ਪਾਰਟੀ ਨੂੰ ਪਿਛਲੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਭੁਗਤਣਾ ਪਿਆ। ਜੇਕਰ ਕਾਂਗਰਸ  ਆਪਣੀਆਂ ਕਮੀਆਂ ਦੂਰ ਨਾ ਕਰ ਸਕੀ ਤਾਂ ਜ਼ਾਹਿਰ ਹੈ ਕਿ ਜਨਤਾ ਦੇ ਵਿਚਾਲੇ ਇਸ ਦਾ ਕੋਈ ਚੰਗਾ ਨਤੀਜਾ ਨਹੀਂ ਮਿਲੇਗਾ।


author

Iqbalkaur

Content Editor

Related News