26 ਜਨਵਰੀ ਦੀ ਹਿੰਸਾ ਮਗਰੋਂ ਅਲਰਟ 'ਤੇ 'ਕਿਸਾਨ', 'ਚੱਕਾ ਜਾਮ' ਨੂੰ ਲੈ ਕੇ ਬਣਾਈ ਇਹ ਰਣਨੀਤੀ

02/06/2021 9:00:22 AM

ਸੋਨੀਪਤ/ਗਾਜ਼ੀਆਬਾਦ (ਦੀਕਸ਼ਿਤ, ਯੂ. ਐੱਨ. ਆਈ.) : ਗਣਤੰਤਰ ਦਿਹਾੜੇ ’ਤੇ ਹੋਈ ਹਿੰਸਾ ਤੋਂ ਬਾਅਦ ਕਿਸਾਨ 'ਚੱਕਾ ਜਾਮ' ਨੂੰ ਲੈ ਕੇ ਕਾਫੀ ਸਾਵਧਾਨੀ ਵਰਤ ਰਹੇ ਹਨ, ਇਸ ਲਈ ਕਿਸਾਨਾਂ ਨੇ ਸੱਦਾ ਦਿੱਤਾ ਹੈ ਕਿ ਦਿੱਲੀ ਨੂੰ ਛੱਡ ਕੇ ਦੇਸ਼ ਭਰ ’ਚ 3 ਘੰਟੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਇਸ ਦੌਰਾਨ ਸਟੇਟ ਅਤੇ ਨੈਸ਼ਨਲ ਹਾਈਵੇਅ 'ਤੇ ਸਾਰਾ ਫੋਕਸ ਰਹੇਗਾ। ਇਸ ’ਚ ਪੱਕੇ ਮੋਰਚੇ ਲੱਗੇ ਦਿੱਲੀ ਦੇ ਬਾਰਡਰ ਇਲਾਕਿਆਂ ਤੋਂ ਇਲਾਵਾ ਦੂਜੇ ਬਦਲ ਮਾਰਗ ਬੰਦ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ 'ਭਾਜਪਾ' ਲਈ ਬਣਿਆ ਮੁਸੀਬਤ, ਇੰਨੇ ਫ਼ੀਸਦੀ ਸੀਟਾਂ 'ਤੇ ਲੜੇਗੀ ਚੋਣਾਂ

ਗਾਜ਼ੀਪੁਰ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਚੱਕਾ ਜਾਮ ਨਾ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਪਿੱਛੇ ਉਨ੍ਹਾਂ ਨੇ ਗੰਨਾ ਕਿਸਾਨਾਂ ਅਤੇ ਸਥਾਨਕ ਸਥਿਤੀ ਦਾ ਹਵਾਲਾ ਦਿੱਤਾ ਹੈ। ਅਜਿਹੇ ’ਚ ਇਕ ਭੁਲੇਖ਼ਾ ਇਹ ਪੈਦਾ ਹੋ ਗਿਆ ਹੈ ਕਿ ਕਿਤੇ ਮੋਰਚੇ ’ਚ ਕਿਸੇ ਤਰ੍ਹਾਂ ਦੀ ਫੁੱਟ ਤਾਂ ਨਹੀਂ ਹੈ। ਇਸ ਕਾਰਣ ਕਿਸਾਨ ਸੰਯੁਕਤ ਮੋਰਚਾ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇਰਾਦਾ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ, ਸਗੋਂ ਉਹ ਸਰਕਾਰ ਨੂੰ ਸ਼ੀਸ਼ਾ ਦਿਖਾਉਣਾ ਚਾਹੁੰਦੇ ਹਨ। ਸਰਕਾਰ ਨੂੰ ਲੱਗਦਾ ਹੈ ਕਿ ਇਹ ਕੁੱਝ ਲੋਕਾਂ ਦਾ ਅੰਦੋਲਨ ਹੈ ਤਾਂ ਇਸ ਭੁਲੇਖ਼ੇ ਨੂੰ ਦੂਰ ਕਰਨ ਲਈ ਇਹ ਚੱਕਾ ਜਾਮ ਰੱਖਿਆ ਗਿਆ ਹੈ ਤਾਂ ਜੋ ਸਰਕਾਰ ਨੂੰ ਦੇਸ਼ ਭਰ ਤੋਂ ਤਸਵੀਰ ਦਾ ਪਤਾ ਚੱਲ ਜਾਵੇ।

ਇਹ ਵੀ ਪੜ੍ਹੋ : ਖਰੜ ਤੋਂ ਵੱਡੀ ਖ਼ਬਰ : ਬੇਰਹਿਮੀ ਨਾਲ ਪਤਨੀ ਦਾ ਕਤਲ ਕਰਕੇ ਭੱਜਿਆ ਪਤੀ, ਰਾਹ 'ਚ ਹਾਦਸੇ ਦੌਰਾਨ ਮੌਤ

ਇੱਥੇ ਸੰਯੁਕਤ ਮੋਰਚਾ ਦੇ ਨੇਤਾ ਡਾ. ਦਰਸ਼ਨਪਾਲ ਨੇ ਦੱਸਿਆ ਕਿ ਕਿਸਾਨਾਂ ਨੇ 6 ਫਰਵਰੀ ਨੂੰ ਚੱਕਾ ਜਾਮ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਦੇ ਲਈ ਸਭ ਤੋਂ ਜ਼ਰੂਰੀ ਨਿਰਦੇਸ਼ ਸ਼ਾਂਤੀ ਵਿਵਸਥਾ ਨੂੰ ਲੈ ਕੇ ਦਿੱਤਾ ਗਿਆ ਹੈ। ਕਿਸਾਨ ਦੇਸ਼ ਭਰ ’ਚ ਪਿੰਡ-ਪਿੰਡ ਤੋਂ ਇਕਮੁੱਠ ਹੋ ਕੇ ਚੱਕਾ ਜਾਮ ’ਚ ਹਿੱਸਾ ਲੈਣਗੇ। ਸਿਰਫ ਦੁਪਹਿਰ 12 ਤੋਂ 3 ਵਜੇ ਤੱਕ ਦਾ ਅੰਦੋਲਨ ਰੱਖਿਆ ਗਿਆ ਹੈ। ਇਸ ਤੋਂ ਬਾਅਦ 3 ਵਜੇ ਸਾਰੇ ਸੰਕੇਤਿਕ ਤੌਰ ’ਤੇ 1 ਮਿੰਟ ਲਈ ਆਪਣੇ ਵਾਹਨਾਂ ਦੇ ਹਾਰਨ ਵਜਾ ਕੇ ਨੀਂਦ ’ਚ ਸੁੱਤੀ ਸਰਕਾਰ ਨੂੰ ਜਗਾਉਣ ਦਾ ਕੰਮ ਕਰਨਗੇ।

ਇਹ ਵੀ ਪੜ੍ਹੋ : ਪੰਜਾਬ 'ਚ 'ਡਿਫਾਲਟਰ ਕਰਜ਼ਦਾਰਾਂ' ਲਈ ਸ਼ੁਰੂ ਹੋਈ ਇਹ ਖ਼ਾਸ ਸਕੀਮ, ਮਿਲੇਗੀ ਵੱਡੀ ਰਾਹਤ

ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਬੀਮਾਰ ਲੋਕਾਂ ਨੂੰ ਚੱਕਾ ਜਾਮ ’ਚ ਕਿਸੇ ਤਰ੍ਹਾਂ ਦੀ ਅਸਹੂਲਤ ਨਹੀਂ ਹੋਣ ਦਿੱਤੀ ਜਾਵੇਗੀ, ਇਸ ਦੇ ਵੀ ਵਿਸੇਸ਼ ਤੌਰ ’ਤੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਧਿਕਾਰੀਆਂ, ਸੁਰੱਖਿਆ ਮੁਲਾਜ਼ਮਾਂ, ਰਾਹਗੀਰਾਂ ਨਾਲ ਮਾੜਾ ਸਲੂਕ ਨਾ ਕਰਨ ਦੀ ਅਪੀਲ ਕੀਤੀ ਗਈ ਅਤੇ ਚੱਕਾ ਜਾਮ ਦੌਰਾਨ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਵਾਲੰਟੀਅਰ ਲਗਾਏ ਜਾਣਗੇ।
ਨੋਟ : ਦੇਸ਼ ਭਰ 'ਚ ਕਿਸਾਨਾਂ ਵੱਲੋਂ ਅੱਜ ਚੱਕਾ ਜਾਮ ਦੇ ਸੱਦੇ ਬਾਰੇ ਦਿਓ ਆਪਣੀ ਰਾਏ
 


Babita

Content Editor

Related News