Chaitra Navratri 2021: ‘ਗਰਭ ਅਵਸਥਾ’ ’ਚ ਰੱਖਣਾ ਹੋਵੇ ਵਰਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
Sunday, Apr 18, 2021 - 12:26 PM (IST)
ਜਲੰਧਰ (ਬਿਊਰੋ) - ਚੈਤ੍ਰ ਨਰਾਤੇ ਦੀ ਸ਼ੁਰੂਆਤ 13 ਅਪ੍ਰੈਲ ਤੋਂ ਹੋ ਚੁੱਕੀ ਹੈ। ਨਰਾਤੇ ਦੇ ਦਿਨਾਂ ’ਚ ਸ਼ਰਧਾਲੂ ਮਾਂ ਦੁਰਗਾ ਨੂੰ ਖੁਸ਼ ਕਰਨ ਲਈ 9 ਦਿਨ ਵਰਤ ਰੱਖਦੇ ਹਨ ਅਤੇ ਮਾਤਾ ਦੀ ਪੂਜਾ ਕਰਦੇ ਹਨ। ਨਰਾਤੇ ’ਤ ਬਹੁਤ ਸਾਰੇ ਲੋਕ ਰੋਜ਼ ਮੰਦਰ ਵੀ ਜਾਂਦੇ ਹਨ। ਗਰਭਵਤੀ ਜਨਾਨੀਆਂ ਵੀ ਨਰਾਤੇ ਦੇ ਵਰਤ ਰੱਖਦੀਆਂ ਹਨ, ਜਿਨ੍ਹਾਂ ਨੂੰ ਆਪਣਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਕਈ ਗਰਭਵਤੀ ਜਨਾਨੀਆਂ ਵਰਤ ਰੱਖਦੇ ਸਮੇਂ ਅਣਜਾਣੇ ਵਿਚ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ, ਜੋ ਠੀਕ ਨਹੀਂ ਹੁੰਦਾ ਹੈ। ਨਰਾਤੇ ਦੌਰਾਨ ਗਰਭਵਤੀ ਜਨਾਨੀਆਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਤਾਂਕਿ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਹੋਵੇ....
ਵਰਤ ਰੱਖਣ ’ਤੇ ਗਰਭਵਰਤੀ ਜਨਾਨੀਆਂ ਨੂੰ ਕੀ ਖਾਣਾ ਚਾਹੀਦਾ
. ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਜਨਾਨੀਆਂ ਨੂੰ ਆਲੂ, ਖੀਰ, ਸਾਬੁਦਾਨਾ, ਪਕੌੜਿਆਂ ਵਰਗੇ ਖ਼ਾਸ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਭੋਜਨ ਨੂੰ ਸੰਘਣਾ ਬਣਾਉਣ ਦੇ ਨਾਲ-ਨਾਲ ਪੇਚੀਦਗੀਆਂ ਦਾ ਕਾਰਨ ਵੀ ਬਣ ਸਕਦੀਆਂ ਹਨ। ਬਹੁਤ ਸਾਰੀਆਂ ਜਨਾਨੀਆਂ ਵਰਤ ’ਚ ਲੂਣ ਨਹੀਂ ਖਾਂਦੀਆਂ, ਜਿਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
. ਗਰਭਵਤੀ ਜਨਾਨੀਆਂ ਨੂੰ ਪਾਣੀ ਤੋਂ ਬਿਨਾਂ ਕਦੇ ਵੀ ਵਰਤ ਨਹੀਂ ਰੱਖਣਾ ਚਾਹੀਦਾ। ਯਾਦ ਰੱਖੋ ਕਿ ਤੁਹਾਡੇ ਢਿੱਡ ਵਿਚ ਇਕ ਹੋਰ ਜ਼ਿੰਦਗੀ ਹੈ, ਜੋ ਸਿਰਫ਼ ਪਾਣੀ ਪੀਣ ਲਈ ਤੁਹਾਡੇ ਉਤੇ ਨਿਰਭਰ ਹੈ, ਇਸ ਲਈ ਵਰਤ ਦੌਰਾਨ ਪਾਣੀ ਪੀਓ।
ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ
. ਆਪਣੇ ਆਪ ਵਰਤ ਰੱਖਣ ਬਾਰੇ ਨਾ ਸੋਚੋ। ਇਸ ਬਾਰੇ ਡਾਕਟਰ ਨੂੰ ਜ਼ਰੂਰ ਪੁੱਛੋ। ਜੇ ਡਾਕਟਰ ਨੂੰ ਲੱਗਦਾ ਹੈ ਕਿ ਵਰਤ ਰੱਖਣ ਨਾਲ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਕੋਈ ਸਮੱਸਿਆ ਨਹੀਂ, ਤਾਂ ਉਹ ਹਾਂ ਕਹਿਣਗੇ ਜਾਂ ਨਹੀਂ ਤਾਂ ਤੁਹਾਨੂੰ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਪਏਗਾ।
. ਕੁਝ ਜਨਾਨੀਆਂ ਲੰਬੇ ਸਮੇਂ ਤੱਕ ਵਰਤ ਰੱਖ ਲੈਂਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿਚ ਕਮਜ਼ੋਰੀ, ਐਸਿਡਿਟੀ, ਸਿਰ ਦਰਦ ਅਤੇ ਖੂਨ ਦੀ ਘਾਟ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ‘ਮੋਟਾਪਾ’ ਘੱਟ ਕਰਨ ਲਈ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਬਹੁਤ ਜਲਦ ਹੋਵੇਗਾ ‘ਫ਼ਾਇਦਾ’
. ਬਹੁਤ ਸਾਰੀਆਂ ਜਨਾਨੀਆਂ ਵਰਤ ਦੇ ਸਮੇਂ ਲੂਣ ਛੱਡ ਦਿੰਦੀਆਂ ਹਨ। ਜੇਕਰ ਤੁਸੀਂ ਗਰਭਵਤੀ ਹੋ ਤਾਂ ਤੁਹਾਨੂੰ ਨਮਕ ਖਾਣਾ ਨਹੀਂ ਛੱਡਣਾ ਚਾਹੀਦਾ। ਨਮਕ ਨਾ ਖਾਣ ਨਾਲ ਬੀ.ਪੀ. ਘੱਟ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਅਤੇ ਹੋਰ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ।
. ਕਦੇ ਵੀ ਸਰੀਰ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਜੇ ਤੁਸੀਂ ਨੀਂਦ ਜਾਂ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਆਪਣੇ ਸਰੀਰ ਨੂੰ ਦੀ ਗੱਲ ਤੁਰੰਤ ਜਾਣੋ।
ਪੜ੍ਹੋ ਇਹ ਵੀ ਖ਼ਬਰ - Health Tips: ‘ਸੀਨੇ ਦੀ ਜਲਣ’ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਗਰਮੀ ’ਚ ਹੋਵੇਗੀ ਲਾਹੇਵੰਦ
. ਵਰਤ ਰੱਖਣ ਵੇਲੇ ਸਿਰਫ਼ ਠੋਸਾਂ ਚੀਜ਼ਾਂ 'ਤੇ ਨਿਰਭਰ ਨਾ ਰਹੋ ਸਗੋਂ ਤਰਲ ਚੀਜਾਂ ਦਾ ਸੇਵਨ ਕਰੋ। ਲੱਸੀ, ਤਾਜ਼ਾ ਜੂਸ, ਦੁੱਧ ਅਤੇ ਸਾਰਾ ਪਾਣੀ ਪੀਣਾ ਬਹੁਤ ਮਹੱਤਵਪੂਰਨ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)