ਰਾਘਵ ਚੱਢਾ ਨਹੀਂ ਹੋਣਗੇ ਰਾਜ ਸਭਾ 'ਚ ਪਾਰਟੀ ਦੇ ਨੇਤਾ, ਉੱਪ ਰਾਸ਼ਟਰਪਤੀ ਨੇ ਖਾਰਜ ਕੀਤੀ ਅਰਜ਼ੀ

Friday, Dec 29, 2023 - 03:39 PM (IST)

ਰਾਘਵ ਚੱਢਾ ਨਹੀਂ ਹੋਣਗੇ ਰਾਜ ਸਭਾ 'ਚ ਪਾਰਟੀ ਦੇ ਨੇਤਾ, ਉੱਪ ਰਾਸ਼ਟਰਪਤੀ ਨੇ ਖਾਰਜ ਕੀਤੀ ਅਰਜ਼ੀ

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਸੰਸਦ ਦੇ ਉੱਚ ਸਦਨ 'ਚ ਆਮ ਆਦਮੀ ਪਾਰਟੀ (ਆਪ) ਦਾ ਅੰਤਰਿਮ ਨੇਤਾ ਨਿਯੁਕਤ ਕਰਨ ਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਧਨਖੜ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ 'ਚ ਕਿਹਾ,''ਇਹ ਪਹਿਲੂ 'ਸੰਸਦ 'ਚ ਮਾਨਤਾ ਪ੍ਰਾਪਤ ਦਲਾਂ ਅਤੇ ਸਮੂਹਾਂ ਦੇ ਨੇਤਾ ਅਤੇ ਮੁੱਖ ਸਚੇਤਕ (ਸਹੂਲਤਾਂ) ਐਕਟ, 1998' ਅਤੇ ਉਸ ਦੇ ਅਧੀਨ ਬਣੇ ਨਿਯਮਾਂ ਦੇ ਅਧੀਨ ਹੈ। ਅਪੀਲ, ਕਾਨੂੰਨੀ ਪ੍ਰਕਿਰਿਆ ਦੇ ਅਨੁਰੂਪ ਨਹੀਂ ਹੈ, ਇਸ ਲਈ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ।''

ਇਹ ਵੀ ਪੜ੍ਹੋ : 'ਆਪ' ਨੇ ਰਾਘਵ ਚੱਢਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਰਾਜ ਸਭਾ 'ਚ ਬਣਾਇਆ ਪਾਰਟੀ ਦਾ ਨੇਤਾ

ਕੇਜਰੀਵਾਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਧਨਖੜ ਤੋਂ ਚੱਢਾ ਨੂੰ ਉੱਚ ਸਦਨ 'ਚ 'ਆਪ' ਦਾ ਅੰਤਰਿਮ ਨੇਤਾ ਨਿਯੁਕਤ ਕਰਨ ਲਈ ਕਿਹਾ ਸੀ, ਕਿਉਂਕਿ ਸਦਨ 'ਚ ਪਾਰਟੀ ਦੇ ਨੇਤਾ ਸੰਜੇ ਸਿੰਘ ਨਿਆਇਕ ਹਿਰਾਸਤ 'ਚ ਹਨ। ਧਨਖੜ ਵਲੋਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਇਸ ਅਪੀਲ ਨੂੰ ਅਸਵੀਕਾਰ ਕੀਤੇ ਜਾਣ ਤੋਂ ਬਾਅਦ ਸੰਜੇ ਸਿੰਘ ਉੱਚ ਸਦਨ 'ਚ ਪਾਰਟੀ ਦੇ ਨੇਤਾ ਬਣੇ ਰਹਿਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News