ਰਾਫੇਲ ਵਿਵਾਦ : SC ਤੇ ਕੈਗ ਰਿਪੋਰਟ ਨੂੰ ਲੈ ਕੇ ਨਹੀਂ ਸੀ ਬੇਚੈਨੀ- ਐਰਿਕ ਟ੍ਰੈਪੀਅਰ

Wednesday, Feb 20, 2019 - 07:57 PM (IST)

ਰਾਫੇਲ ਵਿਵਾਦ : SC ਤੇ ਕੈਗ ਰਿਪੋਰਟ ਨੂੰ ਲੈ ਕੇ ਨਹੀਂ ਸੀ ਬੇਚੈਨੀ- ਐਰਿਕ ਟ੍ਰੈਪੀਅਰ

ਨਵੀਂ ਦਿੱਲੀ— ਰਾਫੇਲ ਜਹਾਜ਼ ਸੌਦੇ 'ਤੇ ਦੇਸ਼ 'ਚ ਮਚੇ ਰਾਜਨੀਤਕ ਘਮਾਸਾਨ ਵਿਚਾਲੇ ਦਸਾਲਟ ਕੰਪਨੀ ਦੇ ਸੀ.ਈ.ਓ. ਐਰਿਕ ਟ੍ਰੈਪੀਅਰ ਨੇ ਕਿਹਾ ਕਿ ਭਾਰਤ ਦੇ ਕੈਗ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਕੋਈ ਬੇਚੈਨੀ ਨਹੀਂ ਸੀ ਕਿਉਂਕਿ ਇਹ ਡੀਲ ਸਾਫ ਹੈ। ਉਨ੍ਹਾਂ ਕਿਹਾ ਕਿ ਰਾਫੇਲ ਡੀਲ 'ਚ ਕੋਈ ਘਪਲਾ ਨਹੀਂ ਹੋਇਆ। ਭਾਰਤ ਨੇ ਸਾਨੂੰ 36 ਜਹਾਜ਼ ਦੇਣੇ ਹਨ ਤੇ ਇਸ ਦੀ ਸਪਲਾਈ ਕਰਾਂਗੇ। ਜੇਕਰ ਭਾਰਤ ਨੂੰ ਹੋਰ ਵੀ ਜਹਾਜ਼ ਚਾਹੀਦੇ ਹਨ ਤਾਂ ਇਸ ਦੀ ਵੀ ਸਪਲਾਈ ਕਰਨ 'ਚ ਖੁਸ਼ੀ ਹੋਵੇਗੀ।

ਬੈਂਗਲੁਰੂ 'ਚ ਚੱਲ ਰਹੇ ਏਅਰੋ ਇੰਡੀਆ-2019 ਏਅਰ ਸ਼ੋਅ ਪਹੁੰਚੇ ਰਾਫੇਲ ਬਣਾਉਣ ਵਾਲੀ ਕੰਪਨੀ ਦਸਾਲਟ ਕੰਪਨੀ ਦੇ ਸੀ.ਈ.ਓ. ਐਰਿਕ ਟ੍ਰੈਪੀਅਰ ਨੇ ਕਿਹਾ ਕਿ ਇਹ ਸਾਫ ਸੁਥਰੀ ਡੀਲ ਹੈ। ਇਸ ਲਈ ਮੈਨੂੰ ਕੈਗ ਰਿਪੋਰਟ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਕੋਈ ਬੇਚੈਨੀ ਨਹੀਂ ਸੀ। ਪਹਿਲਾ ਰਾਫੇਲ ਜਹਾਜ਼ ਸਤੰਬਰ ਦੇ ਮਹੀਨੇ ਭਾਰਤ ਪਹੁੰਚੇਗਾ। ਜਿਸ ਤੋਂ ਬਾਅਦ ਹਰ ਮਹੀਨੇ ਇਕ ਜਹਾਜ਼ ਭਾਰਤ ਨੂੰ ਦਿੱਤਾ ਜਾਵੇਗਾ। ਇਸ ਲਿਹਾਜ ਨਾਲ 36 ਮਹੀਨਿਆਂ 'ਚ 36 ਜਹਾਜ਼ਾਂ ਦੀ ਸਪਲਾਈ ਹੋਵੇਗੀ। ਰਾਫੇਲ ਜਹਾਜ਼ ਦੇ ਦੇਸ਼ 'ਚ ਬਣਨ ਦੇ ਸਵਾਲ 'ਤੇ ਟ੍ਰੈਪੀਅਰ ਨੇ ਕਿਹਾ ਕਿ ਭਾਰਤ 'ਚ ਏਅਰਕ੍ਰਾਫਟ ਬਣਾਉਣ ਲਈ ਕਰੀਬ 100 ਜਹਾਜ਼ਾਂ ਦਾ ਆਰਡਰ ਹੋਣਾ ਚਾਹੀਦਾ ਹੈ।

ਰਿਲਾਇੰਸ ਇਨਫੋਕਾਮ ਤੇ ਐਰਿਕਸਨ ਕੇਮ 'ਚ ਸੁਪਰੀਮ ਕੋਰਟ ਤੋਂ ਅਨਿਲ ਅੰਬਾਨੀ ਨੂੰ ਮਿਲੇ ਝਟਕੇ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਐਰਿਕ ਟ੍ਰੈਪੀਅਰ ਨੇ ਕਿਹਾ ਕਿ ਇਹ ਕੰਪਨੀ ਦਾ ਅੰਦਰੂਨੀ ਵਿੱਤੀ ਮਾਮਲਾ ਹੈ। ਉਨ੍ਹਾਂ ਦੀ ਕੰਪਨੀ 'ਚ ਸਾਡਾ ਨਿਵੇਸ਼ ਸੁਰੱਖਿਅਤ ਹੈ ਤੇ ਬਿਹਤਰ ਨਿਗਰਾਨੀ 'ਚ ਹੈ। ਦਰਅਸਲ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਅਨਿਲ ਅੰਬਾਨੀ ਨੂੰ ਅਦਾਲਤ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਕੋਰਟ ਅੰਬਾਨੀ ਨੂੰ ਐਰਿਕਸਨ ਇੰਡੀਆ ਨੂੰ ਬਕਾਇਆ ਰਾਸ਼ੀ ਦੇਣ ਦਾ ਆਦੇਸ਼ ਦਿੱਤਾ ਸੀ। ਦੱਸ ਦਈਏ ਕਿ ਦਸਾਲਟ ਤੇ ਅਨਿਲ ਅੰਬਾਨੀ ਦੀ ਕੰਪਨੀ ਵਿਚਾਲੇ ਰਾਫੇਲ ਡੀਲ ਦੇ ਤਹਿਤ ਆਫਸੈਟ ਕਰਾਰ ਹੋਇਆ ਹੈ। ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਸਵਾਲ ਚੁੱਕਦਾ ਰਿਹਾ ਹੈ।


author

Inder Prajapati

Content Editor

Related News