ਕੇਂਦਰ ਜੰਮੂ ਕਸ਼ਮੀਰ 'ਤੇ ਮਿਹਰਬਾਨ, ਸਰਦੀਆਂ ਲਈ ਦਿੱਤੀ ਵਾਧੂ ਬਿਜਲੀ

Friday, Nov 17, 2017 - 10:30 AM (IST)

ਕੇਂਦਰ ਜੰਮੂ ਕਸ਼ਮੀਰ 'ਤੇ ਮਿਹਰਬਾਨ, ਸਰਦੀਆਂ ਲਈ ਦਿੱਤੀ ਵਾਧੂ ਬਿਜਲੀ

ਜੰਮੂ— ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਇਕ ਹੋਰ ਤੋਹਫਾ ਦਿੱਤਾ ਹੈ। ਇਸ ਸੂਬੇ ਨੂੰ ਸਰਦੀਆਂ ਲਈ ਕੇਂਦਰ ਨੇ ਵਾਧੂ ਬਿਜਲੀ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸਰਦੀਆਂ 'ਚ ਜੰਮੂ-ਕਸ਼ਮੀਰ 'ਚ ਬਿਜਲੀ ਦੀ ਖਪਤ ਵਧ ਜਾਂਦੀ ਹੈ ਅਤੇ ਇਸ ਨਾਲ ਖਪਤ ਨੂੰ ਪੂਰਾ ਕਰਨ 'ਚ ਮਦਦ ਮਿਲਦੀ ਹੈ। ਕੇਂਦਰ ਸਰਕਾਰ ਨੇ ਨਦਰਿਨ ਰੀਜਨ ਲਈ ਰੱਖੀ 1071 ਐੈੱਮ. ਵੀ ਤੋਂ 792 ਐੈੱਮ. ਵੀ. ਭਾਵ ਪੂਰਾ 74 ਪ੍ਰਤੀਸ਼ਤ ਹਿੱਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਆਪਣੀ ਬਿਜਲੀ ਦੀ ਜ਼ਰੂਰਤ ਨੂੰ ਆਪਣੇ ਪਾਵਰ ਪਲਾਂਟ, ਕੇਂਦਰ ਸੰਚਾਲਿਤ ਸਟੇਸ਼ਨਾਂ ਅਤੇ ਬਾਜ਼ਾਰ ਖਰੀਦ ਕਰ ਪੂਰਾ ਕਰਦਾ ਹੈ। ਮੌਜ਼ੂਦਾ ਸਾਲ 'ਚ ਰਾਜ 'ਚ ਬਿਜਲੀ ਦੀ ਮੰਗ 2,124 ਐੈੱਮ. ਪੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਮੌਜ਼ੂਦਾ ਸਮੇਂ 'ਚ 70 ਪ੍ਰਤੀਸ਼ਤ ਮੰਗ ਨੂੰ ਸੂਬੇ 'ਚ ਚਲ ਰਹੇ ਕੇਂਦਰ ਅਧੀਨ ਸਟੇਸ਼ਨਾਂ ਤੋਂ ਬਿਜਲੀ ਲੈ ਕੇ ਪੂਰਾ ਕੀਤਾ ਜਾ ਰਿਹਾ ਹੈ।


Related News