ਬਿਨਾਂ ਟਿਕਟ ਦੇ ਯਾਤਰੀਆਂ ਤੋਂ ਕੇਂਦਰੀ ਰੇਲਵੇ ਦੀ 'ਚਾਂਦੀ', 46 ਲੱਖ ਯਾਤਰੀਆਂ ਨੂੰ ਲਾਏ ਜੁਰਮਾਨੇ

Wednesday, Mar 29, 2023 - 04:34 PM (IST)

ਮੁੰਬਈ- ਕੇਂਦਰੀ ਰੇਲਵੇ ਨੇ ਇਸ ਵਿੱਤੀ ਸਾਲ 'ਚ ਮੋਟੀ ਕਮਾਈ ਕੀਤੀ ਹੈ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਰੇਲਵੇ ਨੇ ਵਿੱਤੀ ਸਾਲ 2022-23 'ਚ 46.32 ਲੱਖ ਮਾਮਲਿਆਂ 'ਚ ਜੁਰਮਾਨੇ ਲਾਏ। ਬਿਨਾਂ ਟਿਕਟ ਦੇ ਯਾਤਰਾ ਕਰ ਰਹੇ ਲੋਕਾਂ ਤੋਂ ਚੈਕਿੰਗ ਦੌਰਾਨ ਰੇਲਵੇ ਨੇ 300 ਕਰੋੜ ਰੁਪਏ ਕਮਾਏ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜ਼ੋਨਲ ਰੇਲਵੇ ਨੇ ਇਹ ਮੀਲ ਪੱਥਰ ਹਾਸਲ ਕੀਤਾ ਹੈ। ਇਕੱਲੇ ਮੁੰਬਈ ਡਿਵੀਜ਼ਨ ਨੇ 100 ਕਰੋੜ ਰੁਪਏ ਦਾ ਇਤਿਹਾਸਕ ਅੰਕੜਾ ਪਾਰ ਕੀਤਾ ਹੈ।

ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਕੋਲਕਾਤਾ 'ਚ ਧਰਨੇ 'ਤੇ ਬੈਠੀ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ

ਪਿਛਲੇ ਵਿੱਤੀ ਸਾਲ 'ਚ ਵੀ ਕੇਂਦਰੀ ਰੇਲਵੇ ਨੇ 214.41 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਸਾਰੇ ਜ਼ੋਨਲ ਰੇਲਵੇ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਸੀ। ਮੁੰਬਈ ਡਿਵੀਜ਼ਨ ਨੇ ਵੀ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ 19.57 ਲੱਖ ਮਾਮਲਿਆਂ ਤੋਂ 108.25 ਕਰੋੜ ਰੁਪਏ ਕਮਾਏ ਹਨ। ਪੁਣੇ ਡਿਵੀਜ਼ਨ ਨੇ 3.36 ਲੱਖ ਮਾਮਲਿਆਂ ਤੋਂ 24.27 ਕਰੋੜ ਰੁਪਏ ਕਮਾਏ ਹਨ। 

ਇਹ ਵੀ ਪੜ੍ਹੋ- ਕਰਨਾਟਕ 'ਚ ਵੱਜਿਆ ਚੋਣ ਬਿਗੁਲ; EC ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, ਬਜ਼ੁਰਗ ਵੋਟਰਾਂ ਨੂੰ ਮਿਲੇਗੀ ਖ਼ਾਸ ਸਹੂਲਤ

ਕੇਂਦਰੀ ਰੇਲਵੇ ਕੋਲ 20 ਟਿਕਟ ਚੈਕਰਾਂ ਦਾ ਵੀ ਮਾਣ ਹੈ, ਜਿਨ੍ਹਾਂ ਨੇ ਵਿਅਕਤੀਗਤ ਤੌਰ 'ਤੇ ਇਕ ਕਰੋੜ ਤੋਂ ਵੱਧ ਦੀਆਂ ਰਸੀਦਾਂ ਬਣਾਈਆਂ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਅਸਲ ਵਿਚ ਸਾਰੇ ਰੇਲ ਉਪਯੋਗਤਾਵਾਂ ਲਈ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰੇਲਵੇ ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰਾ 'ਤੇ ਰੋਕ ਲਗਾਉਣ ਲਈ ਆਪਣੇ ਸਾਰੇ ਡਿਵੀਜ਼ਨਾਂ ਵਿਚ ਉਪਨਗਰੀ, ਮੇਲ ਐਕਸਪ੍ਰੈਸ, ਯਾਤਰੀ ਸੇਵਾਵਾਂ ਅਤੇ ਵਿਸ਼ੇਸ਼ ਰੇਲਾਂ ਵਿਚ ਟਿਕਟ ਚੈਕਿੰਗ ਕਰਦਾ ਹੈ।

ਇਹ ਵੀ ਪੜ੍ਹੋ- 'ਹੇਟ ਸਪੀਚ' ਖ਼ਿਲਾਫ਼ SC ਦੀ ਦੋ-ਟੁੱਕ, ਸਿਰਫ਼ ਮਾਮਲਾ ਦਰਜ ਕਰਨ ਨਾਲ ਨਹੀਂ ਸੁਲਝੇਗੀ ਸਮੱਸਿਆ


Tanu

Content Editor

Related News