ਸ਼੍ਰੀਨਗਰ ਦੇ ਹੁਬਕ ’ਚ ਲੋਕਾਂ ਖਿੱਚ ਦਾ ਕੇਂਦਰ ਬਣਿਆ ‘ਸੈਂਟਰਲ ਪਰਕ ਕੈਫੇ’

Monday, Nov 14, 2022 - 04:55 PM (IST)

ਸ਼੍ਰੀਨਗਰ ਦੇ ਹੁਬਕ ’ਚ ਲੋਕਾਂ ਖਿੱਚ ਦਾ ਕੇਂਦਰ ਬਣਿਆ ‘ਸੈਂਟਰਲ ਪਰਕ ਕੈਫੇ’

ਸ਼੍ਰੀਨਗਰ– ਤੁਸੀਂ ਮੋਟਰ ਗੈਰਜ ਅਤੇ ਪਬਜੀ ਥੀਮ ’ਤੇ ਕਈ ਕੈਫੇ ਵੇਖੇ ਹੋਣਗੇ ਪਰ ‘ਅਮਰੀਕਨ ਸਿਟਕਾਮ ਫ੍ਰੈਂਡਜ਼’ ਦੀ ਥੀਮ ’ਤੇ ਬਣਿਆ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਅਨੋਖਾ ਕੈਫੇ ਹੈ ਜੋ ਅੱਜ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸ਼੍ਰੀਨਗਰ ਦੇ ਇਕ ਉਪਨਗਰ ਹੁਬਕ ’ਚ ਇਕ ਵੱਖਰੀ ਅਤੇ ਅਨੋਖੀ ਥੀਮ ’ਤੇ ਬਣੇ ਇਸ ਕੈਫੇ ’ਚ ਦਾਖਣ ਹੋਣ ’ਤੇ ਲਗਦਾ ਹੈ ਜਿਵੇਂ ਅਮਰੀਕਾ ਦੇ ਸੈਂਟਰਲ ਪਰਕ ਕੈਫੇ ’ਚ ਬੈਠੇ ਹੋਵੋ।

ਦਰਵਾਜ਼ੇ ਅਤੇ ਕੰਧਾਂ ’ਤੇ ਲਗਾਈਆਂ ਚੀਜ਼ਾਂ, ਫਰਨੀਚਰ, ਅਲਮਾਰੀਆਂ ਅਤੇ ਹੋਰ ਬਿਹਤਰ ਮਾਹੌਲ ਵੇਖਿਆ ਜਾ ਸਕਦਾ ਹੈ। ਇਸ ਕੈਫੇ ਨੂੰ ਅਫਰਾ ਅਤੇ ਫਹੀਮ ਨਾਂ ਦੇ ਇਕ ਜੋੜੇ ਨੇ ਬਣਾਇਆ ਹੈ। ਅਫਰਾ ਨੇ ਐੱਮ.ਬੀ.ਏ. ਕੀਤੀ ਹੈ ਅਤੇ ਫਹੀਮ ਪੇਸ਼ੇ ਤੋਂ ਇੰਜੀਨੀਅਰ ਹਨ। ਅਫਰਾ ਅਤੇ ਫਹੀਮ ਨੇ ਜੁਲਾਈ 2019 ’ਚ ਕੈਫੇ ਦਾ ਨਿਰਮਾਣ ਸ਼ੁਰੂ ਕੀਤਾ। ਸ਼ੁਰੂਆਤ ’ਚ ਉਨ੍ਹਾਂ ਦਾ ਇਰਾਦਾ ਸੈਂਟਰਲ ਪਰਕ ਬਣਾਉਣ ਦਾ ਨਹੀਂ ਸੀ। ਅਸਲ ’ਚ ਅਫਰਾ ਨੂੰ ਸੈਂਟਰਲ ਪਰਕ ਬਣਾਉਣ ਦਾ ਵਿਚਾਰ ਤਾਲਾਬੰਦੀ ਦੌਰਾਨ ਘਰ ’ਚ ਫ੍ਰੈਂਡਜ਼ ਸੀਰੀਜ਼ ਵੇਖਣ ਦਾ ਮੌਕਾ ਮਿਲਿਆ। ਉੱਥੋਂ ਹੀ ਉਸਨੂੰ ਵਿਚਾਰ ਆਇਆ ਕਿ ਕਿਉਂ ਨਾ ਫ੍ਰੈਂਡਜ਼ ਥੀਮ ’ਤੇ ਇਕ ਕੈਫੇ ਬਣਾਇਆ ਜਾਵੇ। ਸਿਟਕਾਮ ਫ੍ਰੈਂਡਜ਼ ਦੀ ਥੀਮ ਆਧਾਰਿਤ ਕੈਫੇ ਨੂੰ ਸਾਕਾਰ ਕਰਨਾ ਆਸਾਨ ਕੰਮ ਨਹੀਂ ਸੀ। ਸੈਂਟਰਲ ਪਰਕ ਕੈਫੇ ਵਰਗਾ ਸੰਪੂਰਨ ਅਤੇ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਲੋੜੀਂਦੇ ਸਾਜ਼ੋ-ਸਾਮਾਨ ਅਤੇ ਚੀਜ਼ਾਂ ਨੂੰ ਇਕੱਠਾ ਕਰਨਾ ਵੀ ਮੁਸ਼ਕਲ ਸੀ ਕਿਉਂਕਿ ਕੈਫੇ ਦੀਆਂ ਜ਼ਿਆਦਾਤਰ ਚੀਜ਼ਾਂ ਨੂੰ ਆਊਟਸੋਰਸ ਕਰਨਾ ਪੈਂਦਾ ਸੀ। ਸੈਂਟਰਲ ਪਰਕ ਕੈਫੇ ਦੀ ਅੰਦਰੂਨੀ ਦਿਖ ਨੂੰ ਬਣਾਉਣ ਵਿਚ ਲੰਬਾ ਸਮਾਂ ਲੱਗਾ। 

ਸੈਂਟਰਲ ਪਰਕ ਕੈਫੇ ਨੂੰ ਖੁੱਲ੍ਹੇ ਹੋਏ ਅਜੇ ਕੁਝ ਹੀ ਮਹੀਨੇ ਹੋਏ ਹਨ ਪਰ ਇਹ ਲੋਕਾਂ, ਖਾਸ ਕਰਕੇ ਨੌਜਵਾਨਾਂ ’ਚ ਕਾਫੀ ਲੋਕਪ੍ਰਸਿੱਧ ਹੋ ਰਿਹਾ ਹੈ। ਸਥਾਨਕ ਨੌਜਵਾਨ ਦੋਸਤਾਂ ਨਾਲ ਨਾ ਸਿਰਫ ਕੈਫੇ ਦੇ ਮਾਹੌਲ ਦਾ ਤੁਲਫ਼ ਲੈ ਰਹੇ ਹਨ ਸਗੋਂ ਇੱਥੋਂ ਦੇ ਲਜ਼ੀਜ਼ ਅਤੇ ਜ਼ਾਇਕੇਦਾਰ ਭੋਜਨ ਦਾ ਵੀ ਮਜ਼ਾ ਲੈ ਰਹੇ ਹਨ। 


author

Rakesh

Content Editor

Related News