ਕੇਂਦਰ ਸਰਕਾਰ ਨੇ ਕਬਾੜ ਵੇਚ ਕੇ ਹੀ ਕਮਾ ਲਏ 1163 ਕਰੋੜ, ਇੰਨੇ ’ਚ ਤਾਂ 2 ਵਾਰ ਚੰਨ ’ਤੇ ਜਾ ਸਕਦਾ ਸੀ ਚੰਦਰਯਾਨ-3!

Saturday, Dec 30, 2023 - 04:36 AM (IST)

ਕੇਂਦਰ ਸਰਕਾਰ ਨੇ ਕਬਾੜ ਵੇਚ ਕੇ ਹੀ ਕਮਾ ਲਏ 1163 ਕਰੋੜ, ਇੰਨੇ ’ਚ ਤਾਂ 2 ਵਾਰ ਚੰਨ ’ਤੇ ਜਾ ਸਕਦਾ ਸੀ ਚੰਦਰਯਾਨ-3!

ਜਲੰਧਰ (ਇੰਟ.)- ਕੇਂਦਰ ਦੀ ਮੋਦੀ ਸਰਕਾਰ ਨੇ ਸਿਰਫ਼ ਕਬਾੜ ਅਤੇ ਰੱਦੀ ਵੇਚ ਕੇ ਹੀ ਲਗਭਗ 1200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਇੰਨੀ ਜ਼ਿਆਦਾ ਹੈ ਕਿ ਇਸ ਨਾਲ ਭਾਰਤ ਚੰਦਰਯਾਨ-3 ਨੂੰ ਦੋ ਵਾਰ ਚੰਦਰਮਾ ’ਤੇ ਭੇਜ ਸਕਦਾ ਸੀ। ਚੰਦਰਮਾ ’ਤੇ ਭਾਰਤ ਦੇ ਸਫਲ ਚੰਦਰਯਾਨ-3 ਮਿਸ਼ਨ ’ਤੇ ਲਗਭਗ 600 ਕਰੋੜ ਰੁਪਏ ਖਰਚ ਹੋਏ ਸਨ। ਵੇਚੇ ਗਏ ਕਬਾੜ ’ਚ ਫਾਈਲਾਂ, ਖਰਾਬ ਹੋ ਚੁੱਕੀ ਦਫਤਰੀ ਮਸ਼ੀਨਰੀ ਅਤੇ ਨਾ-ਚੱਲਣ ਵਾਲੇ ਵਾਹਨ ਆਦਿ ਸ਼ਾਮਲ ਹਨ। ਸਰਕਾਰੀ ਰਿਪੋਰਟ ਅਨੁਸਾਰ ਅਕਤੂਬਰ 2021 ਤੋਂ ਸਕ੍ਰੈਪ ਭਾਵ ਕਬਾੜ ਵੇਚ ਕੇ ਲਗਭਗ 1163 ਕਰੋੜ ਰੁਪਏ ਕਮਾਏ ਗਏ ਹਨ, ਜਿਸ ’ਚ ਇਸ ਸਾਲ ਅਕਤੂਬਰ ’ਚ ਇਕ ਮਹੀਨੇ ਦੀ ਲੰਬੀ ਮੁਹਿੰਮ ਦੌਰਾਨ ਕਮਾਏ ਗਏ 557 ਕਰੋੜ ਰੁਪਏ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਅਸਾਮ 'ਚ ਹੋਵੇਗਾ ਅੱਤਵਾਦ ਦਾ ਖ਼ਾਤਮਾ! ULFA ਅਤੇ ਕੇਂਦਰ ਵਿਚਾਲੇ ਹੋਇਆ ਸ਼ਾਂਤੀ ਸਮਝੌਤਾ

ਸ ਸਾਲ ਦੀ ਸ਼ੁਰੂਆਤ ’ਚ ਪੁਲਾੜ ਵਿਭਾਗ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਸੀ ਕਿ ਨਾਕਾਮ ਹੋ ਚੁੱਕੇ ਰੂਸੀ ਚੰਦਰਮਾ ਮਿਸ਼ਨ ਦੀ ਲਾਗਤ 16,000 ਕਰੋੜ ਰੁਪਏ ਸੀ ਅਤੇ ਸਾਡੇ (ਚੰਦਰਯਾਨ-3) ਮਿਸ਼ਨ ਦੀ ਲਾਗਤ ਲਗਭਗ 600 ਕਰੋੜ ਰੁਪਏ ਸੀ। ਚੰਦਰਮਾ ਅਤੇ ਪੁਲਾੜ ਮਿਸ਼ਨਾਂ ’ਤੇ ਆਧਾਰਿਤ ਹਾਲੀਵੁੱਡ ਫਿਲਮਾਂ ਦੀ ਲਾਗਤ ਵੀ 600 ਕਰੋੜ ਰੁਪਏ ਤੋਂ ਵੱਧ ਹੁੰਦੀ ਹੈ।

ਸਕ੍ਰੈਪ ਦੀ ਵਿਕਰੀ ਨਾਲ 1163 ਕਰੋੜ ਰੁਪਏ ਦੇ ਮਾਲੀਏ ਦਾ ਅੰਕੜਾ ਦੱਸਦਾ ਹੈ ਕਿ ਸਵੱਛਤਾ ’ਤੇ ਸਰਕਾਰੀ ਪ੍ਰੋਗਰਾਮ ਕਿੰਨਾ ਵੱਡਾ ਅਤੇ ਮਹੱਤਵਪੂਰਨ ਰਿਹਾ ਹੈ, ਜਿਸ ’ਚ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੋਗਦਾਨ ਰਿਹਾ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਪੋਰਟ ਦੀ ਮੰਨੀਏ ਤਾਂ ਕੇਂਦਰ ਸਰਕਾਰ ਨੂੰ ਇਸ ਸਾਲ ਸਕ੍ਰੈਪ ਵੇਚ ਕੇ ਜੋ 556 ਕਰੋੜ ਰੁਪਏ ਦੀ ਕਮਾਈ ਹੋਈ, ਉਸ ’ਚ ਇਕੱਲੇ ਰੇਲ ਮੰਤਰਾਲਾ ਨੂੰ ਲਗਭਗ 225 ਕਰੋੜ ਰੁਪਏ ਦੀ ਕਮਾਈ ਹੋਈ। ਹੋਰ ਪ੍ਰਮੁੱਖ ਕਮਾਈ ਕਰਨ ਵਾਲਿਆਂ ’ਚ ਰੱਖਿਆ ਮੰਤਰਾਲਾ 168 ਕਰੋੜ ਰੁਪਏ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ 56 ਕਰੋੜ ਰੁਪਏ ਅਤੇ ਕੋਲਾ ਮੰਤਰਾਲਾ 34 ਕਰੋੜ ਰੁਪਏ ਸ਼ਾਮਲ ਸਨ।

ਇਸ ਸਾਲ ਖਾਲੀ ਕਰਵਾਈ ਗਈ ਕੁੱਲ 164 ਲੱਖ ਵਰਗ ਫੁੱਟ ਜਗ੍ਹਾ ’ਚੋਂ ਕੋਲਾ ਮੰਤਰਾਲਾ ’ਚ ਸਭ ਤੋਂ ਵੱਧ 66 ਲੱਖ ਵਰਗ ਫੁੱਟ ਅਤੇ ਭਾਰੀ ਉਦਯੋਗ ਮੰਤਰਾਲਾ ’ਚ 21 ਲੱਖ ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ। ਇਸ ਤੋਂ ਬਾਅਦ ਰੱਖਿਆ ਮੰਤਰਾਲਾ ’ਚ 19 ਲੱਖ ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News