ਵਿਦਿਆਰਥੀਆਂ ਨੂੰ ਸਰਕਾਰ ਦੇਵੇਗੀ 10 ਲੱਖ, ਜਾਣੋ ਕਿਵੇਂ ਕੀਤਾ ਜਾ ਸਕਦਾ ਅਪਲਾਈ
Friday, Nov 08, 2024 - 06:01 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਨਾਂ ਦੀ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦੇ ਤਹਿਤ, ਜੋ ਵੀ ਵਿਦਿਆਰਥੀ ਚੰਗੇ ਸਿੱਖਿਆ ਸੰਸਥਾ (QHEIs) 'ਚ ਦਾਖ਼ਲਾ ਲੈਂਦਾ ਹੈ, ਉਸ ਨੂੰ ਬੈਂਕ ਅਤੇ ਵਿੱਤੀ ਸੰਸਥਾਵਾਂ ਬਿਨਾਂ ਕਿਸੇ ਗਾਰੰਟੀ ਜਾਂ ਜ਼ਮਾਨਤ ਦੇ ਲੋਨ ਦੇਣਗੇ। ਇਹ ਯੋਜਨਾ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਮਕਸਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਕੋਈ ਵੀ ਪੈਸੇ ਦੀ ਤੰਗੀ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ। ਇਹ ਲੋਨ ਪੂਰੀ ਫੀਸ ਅਤੇ ਪੜ੍ਹਾਈ ਨਾਲ ਜੁੜੇ ਦੂਜੇ ਖਰਚਿਆਂ ਨੂੰ ਪੂਰਾ ਕਰਨ ਲਈ ਹੋਵੇਗਾ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਵਿਦਿਆਲਕਸ਼ਮੀ ਯੋਜਨਾ ਲਈ ਅਰਜ਼ੀ ਕਿਵੇਂ ਦੇਣੀ ਹੈ?
ਉੱਚ ਸਿੱਖਿਆ ਵਿਭਾਗ ਇਕ ਪੋਰਟਲ ਲਾਂਚ ਕਰੇਗਾ- ਪੀਐੱਮ-ਵਿਦਿਆਲਕਸ਼ਮੀ। ਵਿਦਿਆਰਥੀ ਇਸ ਪੋਰਟਲ 'ਤੇ ਐਜੂਕੇਸ਼ਨ ਲੋਨ ਅਤੇ ਵਿਆਜ ਸਬਸਿਡੀ ਲਈ ਅਪਲਾਈ ਕਰ ਸਕਣਗੇ। ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ ਅਤੇ ਸਾਰੇ ਬੈਂਕਾਂ ਲਈ ਇਹ ਪੋਰਟਲ ਐਕਸੈੱਸ ਕਰਨ ਯੋਗ ਹੋਵੇਗਾ। ਵਿਆਜ ਸਬਸਿਡੀ ਈ-ਵਾਊਚਰ ਅਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਵਾਲੇਟ ਦੇ ਮਾਧਿਅਮ ਨਾਲ ਮਿਲੇਗੀ।
1- ਸਭ ਤੋਂ ਪਹਿਲਾਂ ਬਿਨੈਕਾਰ ਨੂੰ ਵਿਦਿਆ ਲਕਸ਼ਮੀ ਪੋਰਟਲ 'ਤੇ ਰਜਿਸਟਰੇਸ਼ਨ ਕਰਾਉਣੀ ਹੋਵੇਗੀ ਅਤੇ ਲੌਗਇਨ ਕਰਨਾ ਹੋਵੇਗਾ।
2- ਕਾਮਨ ਐਜੂਕੇਸ਼ਨ ਲੋਨ ਐਪਲੀਕੇਸ਼ਨ ਫਾਰਮ (CELAF) ਨੂੰ ਧਿਆਨ ਨਾਲ ਭਰੋ ਅਤੇ ਲੋੜੀਂਦੀ ਜਾਣਕਾਰੀ ਦਾਖ਼ਲ ਕਰੋ।
3- ਫਾਰਮ ਭਰਨ ਤੋਂ ਬਾਅਦ, ਬਿਨੈਕਾਰ ਆਪਣੀ ਲੋੜ, ਯੋਗਤਾ ਅਤੇ ਸਹੂਲਤ ਅਨੁਸਾਰ ਐਜੂਕੇਸ਼ਨ ਲੋਨ ਲਈ ਸਰਚ ਕਰ ਕੇ ਅਪਲਾਈ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦੇ ਤਹਿਤ ਮਿਲਣ ਵਾਲਾ ਲੋਨ:
7.5 ਲੱਖ ਰੁਪਏ ਤੱਕ ਦਾ ਕਰਜ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਕਾਇਆ ਰਕਮ 'ਤੇ 75 ਫੀਸਦੀ ਕ੍ਰੈਡਿਟ ਗਾਰੰਟੀ ਮਿਲੇਗੀ। ਇਸ ਨਾਲ ਬੈਂਕਾਂ ਨੂੰ ਇਸ ਸਕੀਮ ਤਹਿਤ ਸਿੱਖਿਆ ਕਰਜ਼ ਦੇਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਵਿਦਿਆਰਥੀਆਂ ਦੀ ਸਾਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਤੱਕ ਹੈ ਅਤੇ ਜੋ ਸਰਕਾਰ ਦੇ ਹੋਰ ਵਜ਼ੀਫ਼ਿਆਂ ਜਾਂ ਵਿਆਜ ਸਬਸਿਡੀਆਂ ਲਈ ਯੋਗ ਨਹੀਂ ਹਨ, ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ਿਆਂ 'ਤੇ ਰੋਕ ਦੀ ਮਿਆਦ ਦੇ ਦੌਰਾਨ 3 ਫੀਸਦੀ ਦੀ ਵਿਆਜ ਸਬਸਿਡੀ ਮਿਲੇਗੀ। ਇਹ ਵਿਆਜ ਸਬਸਿਡੀ ਹਰ ਸਾਲ 1,00,000 ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਇਸ 'ਚ ਸਰਕਾਰੀ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਤਕਨੀਕੀ ਜਾਂ ਪੇਸ਼ੇਵਰ ਕੋਰਸਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ। ਸਾਲ 2024-25 ਤੋਂ 2030-31 ਲਈ 3,600 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਸਮੇਂ ਦੌਰਾਨ 7,00,000 ਨਵੇਂ ਵਿਦਿਆਰਥੀਆਂ ਨੂੰ ਵਿਆਜ ਸਬਸਿਡੀ ਦਾ ਲਾਭ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8